ਨਸੀਰੂਦੀਨ ਸ਼ਾਹ ਦੇ ਨਾਲ ਮਹੇਸ਼ ਮਾਂਜਰੇਕਰ ਦੀ ਪਰਿਵਾਰਕ ਡਰਾਮਾ ਫਿਲਮ ਦਾ ਐਲਾਨ ਪੰਜ ਸਾਲ ਪਹਿਲਾਂ ਯਾਨੀ ਸਾਲ 2018 ਵਿੱਚ ਕੀਤਾ ਗਿਆ ਸੀ। ਹਾਲਾਂਕਿ ਕੁਝ ਕਾਰਨਾਂ ਕਰਕੇ ਇਹ ਫਿਲਮ ਫਲੋਰ ‘ਤੇ ਨਹੀਂ ਆ ਸਕੀ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਕਿ ਫਿਲਮ ‘ਤੇ ਕੰਮ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ।
ਰਿਪੋਰਟ ਮੁਤਾਬਕ ਮਹੇਸ਼ ਨੇ ਫਿਲਮ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਮ ਦਾ ਨਾਂ ‘ਪੁਰਾਣਾ ਫਰਨੀਚਰ’ ਰੱਖਿਆ ਗਿਆ ਹੈ। ਨਿਊਜ਼ ਪੋਰਟਲ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਫਿਲਮ ਦੇ ਨਿਰਦੇਸ਼ਕ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਮਾਂਜਰੇਕਰ ਨੇ ਇਸ ਬਾਰੇ ਦੱਸਿਆ, “ਪੁਰਾਣਾ ਫਰਨੀਚਰ ਇੱਕ ਬਹੁਤ ਹੀ ਵਿਲੱਖਣ ਫ਼ਿਲਮ ਹੈ ਜੋ ਮੈਂ ਨਸੀਰੂਦੀਨ ਸ਼ਾਹ ਨਾਲ ਕਰ ਰਿਹਾ ਹਾਂ। ਇਹ ਫ਼ਿਲਮ ਮੈਨੂੰ ਅੱਜਕੱਲ੍ਹ ਬਹੁਤ ਉਤਸ਼ਾਹਿਤ ਕਰ ਰਹੀ ਹੈ। ਅੱਜ ਲੋਕ ਚੰਗੀ ਸਮੱਗਰੀ ਵਾਲੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।