Mahima Choudhary Breast Cancer: ਸ਼ਾਹਰੁਖ ਖਾਨ ਦੀ ਫਿਲਮ ‘ਪਰਦੇਸ’ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਦੀ ਅਦਾਕਾਰਾ ਮਹਿਮਾ ਚੌਧਰੀ ਦਾ ਹੱਸਦਾ ਚਿਹਰਾ ਦਿਮਾਗ ‘ਚ ਤਾਜ਼ਾ ਹੋ ਜਾਂਦਾ ਹੈ। ਮਹਿਮਾ ਚੌਧਰੀ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਦੂਰੀ ਬਣਾ ਚੁੱਕੀ ਹੈ।
ਹਾਲਾਂਕਿ ਬੇਟੀ ਨਾਲ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਹੁਣ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖਬਰ ਆ ਰਹੀ ਹੈ। ਮਹਿਮਾ ਚੌਧਰੀ ਇਨ੍ਹੀਂ ਦਿਨੀਂ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਹੈ। ਜੀ ਹਾਂ, ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੀ ਇੱਕ ਵੀਡੀਓ ਸ਼ੇਅਰ ਕਰਕੇ ਖੁਲਾਸਾ ਕੀਤਾ ਹੈ ਕਿ ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੈ। ਅਨੁਪਮ ਖੇਰ ਨੇ ਮਹਿਮਾ ਚੌਧਰੀ ਦੇ ਇੱਕ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘ਮੈਂ ਮਹਿਮਾ ਚੌਧਰੀ ਨੂੰ ਇੱਕ ਮਹੀਨਾ ਪਹਿਲਾਂ ਫ਼ੋਨ ਕੀਤਾ ਸੀ। ਮੈਂ ਉਦੋਂ ਅਮਰੀਕਾ ਵਿੱਚ ਸੀ। ਮੈਂ ਉਸ ਨਾਲ ਫਿਲਮ ਬਾਰੇ ਗੱਲ ਕਰਨੀ ਸੀ। ਅਸੀਂ ਚੰਗੀ ਗੱਲਬਾਤ ਕਰ ਰਹੇ ਸੀ। ਪਤਾ ਲੱਗਾ ਹੈ ਕਿ ਮਹਿਮਾ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਸ ਦਾ ਰਹਿਣ ਦਾ ਤਰੀਕਾ ਅਤੇ ਉਸ ਦਾ ਰਵੱਈਆ ਦੁਨੀਆ ਭਰ ਦੀਆਂ ਔਰਤਾਂ ਨੂੰ ਜ਼ਿੰਦਗੀ ਜਿਊਣ ਲਈ ਨਵੀਂ ਪ੍ਰੇਰਨਾ ਦੇ ਸਕਦਾ ਹੈ। ਉਹ ਚਾਹੁੰਦੀ ਸੀ ਕਿ ਮੈਂ ਉਸ ਦੀ ਇਸ ਯਾਤਰਾ ਨੂੰ ਸਭ ਦੇ ਸਾਹਮਣੇ ਲਿਆਵਾਂ।
ਉਸਨੇ ਮੇਰੀ ਤਾਰੀਫ ਕੀਤੀ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮਹਿਮਾ ਤੂੰ ਮੇਰੀ ਹੀਰੋ ਹੈ। ਦੋਸਤੋ, ਮਹਿਮਾ ਲਈ ਪ੍ਰਾਰਥਨਾ ਕਰੋ। ਹੁਣ ਉਹ ਵਾਪਸੀ ਕਰ ਰਹੀ ਹੈ। ਉਹ ਦੁਬਾਰਾ ਉੱਡਣ ਲਈ ਤਿਆਰ ਹਨ। ਮਹਿਮਾ ਚੌਧਰੀ ਦੀ ਇਸ ਵੀਡੀਓ ‘ਚ ਵੀ ਉਹੀ ਹੱਸਦਾ ਚਿਹਰਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਉਸ ਦੀ ਕੈਂਸਰ ਯਾਤਰਾ ਦੌਰਾਨ ਦੀ ਹੈ। ਦੱਸ ਦੇਈਏ ਕਿ ਮਹਿਮਾ ਚੌਧਰੀ ‘ਪਰਦੇਸ’ ਤੋਂ ਇਲਾਵਾ ‘ਧੜਕਨ’, ‘ਓਮ ਜੈ ਜਗਦੀਸ਼’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਹ ਆਖਰੀ ਵਾਰ 2016 ਵਿੱਚ ‘ਡਾਰਕ ਚਾਕਲੇਟ’ ਵਿੱਚ ਨਜ਼ਰ ਆਈ ਸੀ। ਫਿਲਮਾਂ ਤੋਂ ਇਲਾਵਾ ਉਹ ਟੀਵੀ ‘ਚ ਵੀ ਹੱਥ ਅਜ਼ਮਾ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਤੁਹਾਨੂੰ ਮਹਿਮਾ ਚੌਧਰੀ ਅਤੇ ਉਸ ਦੀ ਬੇਟੀ ਨਾਲ ਸਾਰੀਆਂ ਫੋਟੋਆਂ ਵੀਡੀਓਜ਼ ਦੇਖਣ ਨੂੰ ਮਿਲਣਗੀਆਂ।