mankirt aulakh sidhu moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗੈਂਗਸ ਸਾਹਮਣੇ ਆ ਰਹੇ ਹਨ। ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਤਾਂ ਕਈ ਗੈਂਗਸਟਰਾਂ ਨੇ ਇਸ ਕਤਲ ਦਾ ਬਦਲਾ ਲੈਣ ਦਾ ਐਲਾਨ ਕਰ ਦਿੱਤਾ। ਇਸ ਕਤਲ ਕਾਂਡ ਨਾਲ ਲਾਰੈਂਸ ਬਿਸ਼ਨੋਈ ਦੇ ਜੁੜੇ ਹੋਣ ਤੋਂ ਬਾਅਦ ਗਾਇਕ ਮਨਕੀਰਤ ਔਲਖ ਵੀ ਸੁਰਖੀਆਂ ਵਿੱਚ ਆ ਗਏ ਸਨ। ਕਈ ਗੈਂਗਸਟਰਾਂ ਨੇ ਇਸ ਕਤਲ ਲਈ ਔਲਖ ਨੂੰ ਜ਼ਿੰਮੇਵਾਰ ਠਹਿਰਾਇਆ। ਉਦੋਂ ਤੋਂ ਔਲਖ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ।
ਸੋਸ਼ਲ ਮੀਡੀਆ ‘ਤੇ ਬਿਸ਼ਨੋਈ ਅਤੇ ਔਲਖ ਦੀਆਂ ਤਸਵੀਰਾਂ ਪੋਸਟ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਖਾਸ ਦੋਸਤ ਹਨ। ਇਕ ਤਸਵੀਰ ‘ਚ ਦੋਵੇਂ ਇਕ-ਦੂਜੇ ਦੇ ਮੋਢਿਆਂ ‘ਤੇ ਹੱਥ ਰੱਖ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸ਼ਨੀਵਾਰ ਨੂੰ ਔਲਖ ਦੀ ਕਾਲਜ ਦੀ ਦੋਸਤ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ ਕਿ ਜੇਕਰ ਮਨਕੀਰਤ ਨੇ ਇਕ ਪੋਸਟ ‘ਚ ਲਾਰੈਂਸ ਨੂੰ ਭਰਾ ਲਿਖਿਆ ਸੀ ਤਾਂ ਫਿਰ ਗੁਨਾਹ ਕੀ ਸੀ। ਉਦੋਂ ਵੀ ਉਸ ਨੂੰ ਨਹੀਂ ਪਤਾ ਸੀ ਕਿ ਲਾਰੈਂਸ ਬਾਅਦ ਵਿਚ ਗੈਂਗਸਟਰ ਬਣ ਜਾਵੇਗਾ। ਕਿਸੇ ਦਾ ਪੁਰਾਣਾ ਜਾਣਕਾਰ ਹੋਣਾ ਤੁਹਾਨੂੰ ਉਸਦੇ ਕਰਮਾਂ ਦਾ ਦੋਸ਼ੀ ਨਹੀਂ ਬਣਾ ਸਕਦਾ। ਉਨ੍ਹਾਂ ਅੱਗੇ ਕਿਹਾ ਹੈ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਮਿਰਜ਼ਾਪੁਰ ਨਾ ਬਣਾਓ। ਹੁਣ ਅਜਿਹੇ ‘ਚ ਔਲਖ ਨੇ ਵੀ ਇਸ ਮੁੱਦੇ ‘ਤੇ ਚੁੱਪੀ ਤੋੜੀ ਹੈ।
ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਿਹਾ ਉਹ ਸਾਡੇ ਨਾਲ ਨਹੀਂ, ਬਹੁਤ ਮਾੜਾ ਹੋਇਆ। ਇੱਕ ਨੌਜਵਾਨ ਪੁੱਤਰ ਦਾ ਆਪਣੇ ਮਾਪਿਆਂ ਤੋਂ ਵਿਛੋੜਾ ਬਹੁਤ ਦੁਖਦਾਈ ਹੈ। ਸਿੱਧੂ ਸੰਗੀਤ ਦੇ ਖੇਤਰ ਦਾ ਬੰਦਾ ਸੀ।