Mika Singh and Gurdas Maan : ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਗੁਰਦਾਸ ਮਾਨ ਜ਼ੀ.ਟੀ.ਵੀ ਦੇ ਸ਼ੋਅ ‘ ਇੰਡੀਅਨ ਪ੍ਰੋ ਮਿਊਜ਼ਿਕ ਲੀਗ ‘ਚ ਪਹੁੰਚੇ ਸਨ। ਜਿੱਥੇ ਉਹਨਾਂ ਨੇ ਪ੍ਰਸ਼ੰਸਕਾਂ ਦੇ ਨਾਲ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਸ਼ੋਅ ਵਿੱਚ ਪਹੁੰਚੇ ਮੀਕਾ ਸਿੰਘ ਨੇ ਗੁਰਦਾਸ ਮਾਨ ਤੇ ਆਪਣੇ ਆਪ ਨੂੰ ਲੈ ਕੇ ਇੱਕ ਅਜਿਹਾ ਕਿੱਸਾ ਸਾਂਝਾ ਕੀਤਾ ਜਿਸ ਨੂੰ ਜਾਣ ਕੇ ਪ੍ਰਸ਼ੰਸਕ ਕਾਫੀ ਹੈਰਾਨ ਸਨ। ਸ਼ੋਅ ਵਿੱਚ ਪਹੁੰਚੇ ਮੀਕਾ ਸਿੰਘ ਨੇ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਇੱਕ ਵਾਰ ਮੈ ਤੇ ਗੁਰਦਾਸ ਮਾਨ ਨੇ ਇੱਕ ਰੇਲ ਗੱਡੀ ਦੇ ਵਿੱਚ ਬਗੈਰ ਟਿਕਟ ਦੇ ਸਫ਼ਰ ਕੀਤਾ ਸੀ। ਸਮਾਗਮ ਦੇ ਦੌਰਾਨ ਉਹਨਾਂ ਨੇ ਇਸ ਸਾਰੇ ਕਿੱਸੇ ਦਾ ਜ਼ਿਕਰ ਕੀਤਾ ਕਿ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ ਜੀ.ਟੀ. ਵੀ ਦੇ ‘ ਇੰਡੀਅਨ ਪ੍ਰੋ ਮਿਊਜ਼ਿਕ ਲੀਗ ‘ ਦੀ ਸ਼ੂਟਿੰਗ ਦੇ ਵਿੱਚ ਪੰਜਾਬ ਦੇ ਲੋਕ ਗਾਇਕ ਗੁਰਦਾਸ ਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਸਨ। ਇਸੇ ਦੌਰਾਨ ਪੰਜਾਬ ਲਾਈਨਜ ਦੇ ਕਪਤਾਨ ਮੀਕਾ ਸਿੰਘ ਨੇ ਗੁਰਦਾਸ ਮਾਨ ਦੇ ਨਾਲ ਆਪਣੇ ਇੱਕ ਵੱਡੇ ਸਟੰਟ ਬਾਰੇ ਦੱਸਿਆ। ਸ਼ੋ ਦੇ ਵਿੱਚ ਪਹੁੰਚੇ ਮੀਕਾ ਸਿੰਘ ਨੇ ਉਸ ਵੇਲੇ ਦੀ ਗੱਲ ਕੀਤੀ ਜਦੋ ਉਹ ਤੇ ਗੁਰਦਾਸ ਮਾਨ ਰੇਲ ਗੱਡੀ ਰਾਹੀਂ ਇਕ ਸਮਾਰੋਹ ਦੇ ਵਿੱਚ ਭਾਗ ਲੈਣ ਲਈ ਸ਼ਾਮਿਲ ਹੋਣ ਲਈ ਇੱਕ ਉਡਾਣ ਰਾਹੀਂ ਚੰਡੀਗੜ੍ਹ ਜਾ ਰਹੇ ਸਨ ਪਰ ਉਸ ਦਿਨ ਧੁੰਦ ਜਿਆਦਾ ਹੋਣ ਕਰਕੇ ਜਹਾਜ਼ ਚੰਡੀਗੜ੍ਹ ਨਾ ਉੱਤਰ ਸਕਿਆ। ਇਸ ਲਈ ਉਸਨੂੰ ਸਿੱਧਾ ਦਿੱਲੀ ਡਾਈਵਰਟ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਫਿਰ ਅਸੀਂ ਰੇਲ ਗੱਡੀ ਦੇ ਰਾਹੀਂ ਚੰਡੀਗੜ੍ਹ ਜਾਂ ਦਾ ਫੈਂਸਲਾ ਕੀਤਾ। ਗੁਰਦਾਸ ਮਾਨ ਨੇ ਮੇਨੂ ਪੁੱਛਿਆ ਕਿ ਤੇਰੇ ਕੋਲ ਟਿਕਟ ਹੈਗੀ ਹੈ ? ਮੈ ਕਿਹਾ ਨਹੀਂ ਪਰ ਕੁੱਝ ਨਾ ਕੁੱਝ ਤਾ ਕਰ ਹੀ ਲਵਾਂਗੇ। ਅਸੀਂ ਸਟੇਸ਼ਨ ਪਹੁੰਚੇ ਤੇ ਬਿਨਾਂ ਟਿਕਟ ਦੇ ਹੀ ਰੇਲ ਗੱਡੀ ਦੇ ਵਿੱਚ ਸਵਾਰ ਹੋ ਗਏ। ਇਸ ਤਰਾਂ ਅਸੀਂ ਬਿਨਾਂ ਟਿਕਟ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਕੀਤਾ ਜੋ ਕਿ ਕਾਫੀ ਰੋਮਾਂਚਕ ਸੀ।
ਇਹ ਵੀ ਦੇਖੋ : ਖੁਦ ਨੂੰ ਦੇਸ਼ਭਗਤ ਕਹਿੰਦੇ Shiv Sena ਦੇ Nishant Sharma ਤੇ ਦੇਸ਼ਧ੍ਰੋਹ ਦਾ ਪਰਚਾ ਦਰਜ਼