Nagma Moraji Cyber Fraud: ਅਦਾਕਾਰਾ ਅਤੇ ਕਾਂਗਰਸ ਨੇਤਾ ਨਗਮਾ ਨੇ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸਾਈਬਰ ਧੋਖਾਧੜੀ ਮਾਮਲੇ ‘ਚ ਮਾਮਲਾ ਦਰਜ ਕਰਵਾਇਆ ਹੈ। ਉਸ ਦੇ ਬੈਂਕ ਖਾਤੇ ਵਿੱਚੋਂ ਕਰੀਬ 1 ਲੱਖ ਰੁਪਏ ਗਾਇਬ ਹੋ ਗਏ ਹਨ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 420,419, 66ਸੀ ਅਤੇ 66ਡੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
28 ਫਰਵਰੀ ਨੂੰ ਨਗਮਾ ਦੇ ਮੋਬਾਈਲ ‘ਤੇ ਮੈਸੇਜ ਆਇਆ ਕਿ ਉਸ ਦੀ ਨੈੱਟ ਬੈਂਕਿੰਗ ਬੰਦ ਕਰ ਦਿੱਤੀ ਜਾਵੇਗੀ, ਨਹੀਂ ਤਾਂ ਅੱਜ ਰਾਤ ਆਪਣਾ ਪੈਨ ਕਾਰਡ ਨੰਬਰ ਅਪਡੇਟ ਕਰ ਲਓ। ਇਸ ਤੋਂ ਬਾਅਦ ਨਗਮਾ ਨੇ ਲਿੰਕ ‘ਤੇ ਕਲਿੱਕ ਕੀਤਾ ਤਾਂ ਓ.ਟੀ.ਪੀ. ਆਇਆ ਮੋਬਾਈਲ ‘ਚ ਓਟੀਪੀ ਨੰਬਰ ਅੱਪਡੇਟ ਹੁੰਦੇ ਹੀ ਨਗਮਾ ਦੇ ਬੈਂਕ ਖਾਤੇ ‘ਚੋਂ 99,998 ਰੁਪਏ ਕਢਵਾ ਲਏ ਗਏ। ਇਸ ਮਾਮਲੇ ਵਿੱਚ ਅਦਾਕਾਰਾ ਨਗਮਾ ਨੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਮੁੰਬਈ ਸਾਈਬਰ ਸੈੱਲ ਨੇ ਅਜਿਹੇ ਮਾਮਲਿਆਂ ਵਿੱਚ 70 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਸਨ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤਰ੍ਹਾਂ ਦੀ ਧੋਖਾਧੜੀ ਲਈ 300 ਤੋਂ ਵੱਧ ਸਿਮ ਕਾਰਡ ਵਰਤੇ ਜਾ ਰਹੇ ਹਨ, ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਧੋਖਾਧੜੀ ਲਈ 5000 ਤੋਂ ਵੱਧ ਸਿਮ ਕਾਰਡ ਵਰਤੇ ਜਾ ਰਹੇ ਹਨ। ਇਹ ਇੱਕ ਸੰਗਠਿਤ ਅਪਰਾਧ ਹੈ, ਜਿਸ ਨੂੰ ਇੱਕ ਗਰੋਹ ਵੱਲੋਂ ਚਲਾਇਆ ਜਾ ਰਿਹਾ ਹੈ। ਸਾਈਬਰ ਡੀਸੀਪੀ ਅਨੁਸਾਰ ਅਜਿਹੇ ਸੰਦੇਸ਼ ਲੱਖਾਂ ਲੋਕਾਂ ਨੂੰ ਭੇਜੇ ਗਏ ਹਨ। ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਹ ਗਿਰੋਹ ਇਸ ਵੇਲੇ ਕਿੱਥੋਂ ਚੱਲ ਰਿਹਾ ਹੈ ਅਤੇ ਇਸ ਵਿੱਚ ਕਿੰਨੇ ਲੋਕ ਹਨ? ਇਹ ਅਜੇ ਪਤਾ ਨਹੀਂ ਹੈ।