Naseeruddin Shah support Farmers : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ । ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੇ ਮੰਗਾਂ ਵੱਲ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ । ਕਿਸਾਨਾਂ ਦੇ ਹੱਕ ‘ਚ ਹਾਲੀਵੁੱਡ ਦੇ ਸਿਤਾਰੇ ਵੀ ਅੱਗੇ ਆਏ ਹਨ, ਜਿਸ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ।
ਅਦਾਕਾਰ ਨਸੀਰੂਦੀਨ ਸ਼ਾਹ ਦਾ ਇੱਕ ਵੀਡੀਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਨਸੀਰੂਦੀਨ ਸ਼ਾਹ ਨੇ ਕਿਸਾਨਾਂ ਦੇ ਮੁੱਦੇ ‘ਤੇ ਚੁੱਪ ਵੱਟੀ ਬੈਠੇ ਬਾਲੀਵੁੱਡ ਕਲਾਕਾਰਾਂ ‘ਤੇ ਤੰਜ਼ ਕੱਸਿਆ ਹੈ । ਨਸੀਰੁੱਦੀਨ ਸ਼ਾਹ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਖਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜੇ ਕੁਝ ਬੋਲਣਗੇ, ਤਾਂ ਉਹ ਬਹੁਤ ਕੁਝ ਗੁਆ ਬੈਠਣਗੇ। ਉਨ੍ਹਾਂ ਦੇ ਇਸ ਵਿਡੀਓ ਨੂੰ ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਹੈ।
ਜੈਜ਼ੀ ਬੀ ਵੱਲੋਂ ਸ਼ੇਅਰ ਕੀਤੇ ਵਿਡੀਓ ਵਿੱਚ ਨਸੀਰੁੱਦੀਨ ਸ਼ਾਹ ਨੇ ਕਿਹਾ ਹੈ ਕਿ ਸਾਡੀ ਫ਼ਿਲਮ ਇੰਡਸਟ੍ਰੀ ਵਿੱਚ ਕੁਝ ‘ਧੁਰਿੰਦਰ’ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲੇ ਤਾਂ ਉਨ੍ਹਾਂ ਦਾ ਨੁਕਸਾਨ ਹੋ ਜਾਵੇਗਾ। ‘ਬਈ, ਜਦੋਂ ਤੁਸੀਂ ਇੰਨਾ ਕਮਾ ਲਿਆ ਹੈ ਕਿ ਤੁਹਾਡੀਆਂ ਸੱਤ ਪੁਸ਼ਤਾਂ ਬਹਿ ਕੇ ਉਸ ਨੂੰ ਖਾ ਸਕਦੀਆਂ ਹਨ, ਤਦ ਕਿੰਨਾ ਕੁ ਗੁਆ ਲਵੋਗੇ?’ਜੈਜ਼ੀ ਬੀ ਨੇ ਨਸੀਰ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ, ਇਹ ਹੁੰਦਾ ਹੈ ਮਰਦ। ਜੈਜ਼ੀ ਬੀ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। ਨਸੀਰੂਦੀਨ ਸ਼ਾਹ ਨੇ ਦੇਸ਼ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਨਸੀਰੂਦੀਨ ਨੇ ਕਿਹਾ ਸੀ ਕਿ ਦੇਸ਼ ਵਿਚ ਧਰਮ ਨਿਰਪੱਖਤਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਯੂਪੀ ਸਣੇ ਕਈ ਰਾਜਾਂ ਵਿਚ ਬਣੇ ਲਵ ਜੇਹਾਦ ਕਾਨੂੰਨਾਂ ਦੇ ਬਾਰੇ ਵਿਚ ਉਹ ਕਹਿੰਦੇ ਹਨ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਸੰਬੰਧ ਚੰਗੇ ਨਾ ਹੋਣ ਅਤੇ ਤਣਾਅ ਪੈਦਾ ਕਰਕੇ ਰਾਜਸੀ ਤਣਾਅ ਨੂੰ ਦੂਰ ਕੀਤਾ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਨਸੀਰੂਦੀਨ ਸ਼ਾਹ ਅਕਸਰ ਹੀ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਦੇ ਰਹੇ ਹਨ।