Neeru Bajwa shares painting : ਦਿੱਲੀ ਧਰਨੇ ਤੇ ਬੈਠੀ ਹਰਿਆਣਾ ਦੀ ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ, ਜਿਸ ਦੀ ਰਿਹਾਈ ਦੀ ਮੰਗ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਕੀਤੀ ਹੈ । ਇਹ ਮੁੱਦਾ ਕੌਮਾਂਤਰੀ ਪੱਧਰ ‘ਤੇ ਪਹੁੰਚ ਚੁੱਕਿਆ ਹੈ । ਪੰਜਾਬੀ ਕਲਾਕਾਰ ਵੀ ਨੌਦੀਪ ਕੌਰ ਦੇ ਹੱਕ ‘ਚ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਚਿੱਤਰਕਾਰ ਅਮਨਦੀਪ ਸਿੰਘ ਨੇ ਨੌਦੀਪ ਕੌਰ ਦੀ ਬਣਾਈ ਹੋਈ ਪੈਂਟਿੰਗ ਨੂੰ ਪੰਜਾਬੀ ਐਕਟਰੈੱਸ ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈ ।
ਇਹ ਤਸਵੀਰ ਨੌਦੀਪ ਕੌਰ ਦੇ ਜੈਲ ‘ਚ ਬੰਦ ਹੋਣ ਦੇ ਦਰਦ ਨੂੰ ਬਿਆਨ ਕਰ ਰਹੀ ਹੈ। ਨੀਰੂ ਬਾਜਵਾ ਨੇ ਇਸ ਪੈਂਟਿੰਗ ਨੂੰ ਪੋਸਟ ਕਰਦੇ ਹੋਏ ਨੌਦੀਪ ਕੌਰ ਦੀ ਰਿਹਾਈ ਦੀ ਅਪੀਲ ਕੀਤੀ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋਂ 12 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਪੋਸਟ ਪਾ ਕੇ ਨੌਦੀਪ ਕੌਰ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿਨੌਦੀਪ ਕੌਰ ਲਗਭਗ ਇੱਕ ਮਹੀਨੇ ਤੋਂ ਪੁਲਿਸ ਹਿਰਾਸਤ ਵਿਚ ਹੈ ਅਤੇ ਜਿਸਨੂੰ ਹਰਿਆਣਾ ਦੀ ਸੈਸ਼ਨ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨੌਦੀਪ ਕੌਰ ਮਜ਼ਦੂਰ ਹੱਕਾਂ ਲਈ ਜੂਝਣ ਵਾਲੀ ਵੀਰਾਂਗਣਾ ਹੈ, ਜਿਸ ਨੇ ਦਿੱਲੀ ਦੀਆਂ ਹੱਦਾਂ ਉੱਪਰ ਚੱਲ ਰਹੇ ਇਤਿਹਾਸਕ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ’ਚ ਵੱਡੀ ਗਿਣਤੀ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਲੋਕ ਹਿਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਵਚਨਬੱਧਤਾ ਦਿਖਾਈ ਹੈ। ਉਸ ਵਿਰੁੱਧ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਜਿਨਸੀ ਹਮਲੇ ਰਾਹੀਂ ਉਸ ਉੱਪਰ ਜਿਨਸੀ ਤਸ਼ੱਦਦ ਨੂੰ ਮਿਸਾਲ ਬਣਾ ਕੇ ਹਰਿਆਣਾ ਸਰਕਾਰ ਕਿਰਤੀ ਲੋਕਾਂ ਦੇ ਜਥੇਬੰਦ ਸੰਘਰਸ਼ਾਂ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੀ ਹੈ। ਇਹ ਪਿਛਲੇ ਮਹੀਨਿਆਂ ’ਚ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਰਾਹੀਂ ਕੀਤੇ ਹਮਲੇ ਦਾ ਹਿੱਸਾ ਹੈ ਜਿਹਨਾਂ ਨਾਲ ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਮਜ਼ਦੂਰ ਹੱਕਾਂ ਨੂੰ ਮਾਰੂ ਸੱਟ ਮਾਰੀ ਗਈ ਹੈ। ਲੋਕ ਹਿਤਾਂ ਲਈ ਮੌਜੂਦਾ ਇਤਿਹਾਸਕ ਸੰਘਰਸ਼ ਦੌਰਾਨ ਇਕ ਔਰਤ ਕਾਰਕੁੰਨ ਦੀ ਪੂਰੀ ਤਰ੍ਹਾਂ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰੀ ਦਰਸਾਉਂਦੀ ਹੈ।
ਇਹ ਵੀ ਦੇਖੋ : Exclusive : ਲੋਕਾਂ ਨੇ ਮਟਕਾ ਚੌਂਕ ਲਾ ਦਿੱਤਾ ਗੂੰਜਣ, ਭਾਵੁਕ ਹੋਏ ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ,