new song of film : ਗਿੱਪੀ ਗਰੇਵਾਲ ਦੀ ਫਿਲਮ “ਸ਼ਾਵਾ ਨੀ ਗਿਰਧਾਰੀ ਲਾਲ” ਦੀ ਉਡੀਕ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ। ਕਰਨ ਵੀ ਕਿਉਂ ਨਾ ਆਖਰ ਉਹਨਾਂ ਨੇ ਦਰਸ਼ਕਾਂ ਦਾ ਐਕਸਾਈਟਮੈਂਟ ਲੈਵਲ ਬਹੁਤ ਵਧਾ ਦਿੱਤਾ ਹੈ। ਫਿਲਮ ਦੇ ਟ੍ਰੇਲਰ ਤੋਂ ਲੈ ਕੇ ਫਿਲਮ ਦੇ ਗਾਣਿਆਂ ਤੱਕ ਹਰ ਚੀਜ਼ ਬਾਖੂਬੀ ਨਿਭਾਈ ਵੀ ਗਈ ਹੈ। ਹਾਲ ਹੀ ਦੇ ਵਿੱਚ ਫਿਲਮ ਦਾ ਤੀਜਾ ਗਾਣਾ “ਕੁਲਜੀਤੇ” ਆਇਆ ਹੈ।
ਜਿਸ ਵਿੱਚ ਅਸੀਂ ਤਨੂੰ ਗਰੇਵਾਲ ਨੂੰ ਕੁਲਜੀਤ ਦਾ ਕਿਰਦਾਰ ਨਿਭਾਉਂਦਿਆਂ ਵੇਖ ਸਕਦੇ ਹਾਂ। ਗਾਣੇ ਵਿੱਚ ਗਿੱਪੀ ਅਤੇ ਤਨੂੰ ਨਜ਼ਰ ਆ ਰਹੇ ਹਨ। ਗਾਣਾ ਬਹੁਤ ਹੀ ਸੋਹਣੇ ਤਰੀਕੇ ਨਾਲ ਫਿਲਮਾਇਆ ਗਿਆ ਹੈ। ਗਾਣੇ ਦੇ ਬੋਲ ਵੀਤ ਬਲਜੀਤ ਦੁਆਰਾ ਲਿਖੇ ਗਏ ਹਨ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗਾਇਆ ਖੁਦ ਗਿੱਪੀ ਗਰੇਵਾਲ ਨੇ ਹੀ ਹੈ। ਗਾਣੇ ਦੀ ਵੀਡੀਓ ਬਾਕਮਾਲ ਬਣਾਈ ਗਈ ਹੈ। ਤਨੂੰ ਗਰੇਵਾਲ ਨੇ ਵੀ ਬਹੁਤ ਵਧੀਆ ਅਦਾਕਾਰੀ ਕੀਤੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਫਿਲਮ ਵਿੱਚ ਗਿੱਪੀ ਗਰੇਵਾਲ ਯਾਨੀ ਕਿ ਗਿਰਧਾਰੀ ਲਾਲ ਬਹੁਤ ਹੀ ਖੂਬਸੂਰਤ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਉਮਰ ਹੋ ਚੁੱਕੀ ਹੈ ਪਰ ਹਾਲੇ ਤੱਕ ਉਸ ਦਾ ਵਿਆਹ ਨਹੀਂ ਹੋਇਆ। ਇਸ ਤੋਂ ਬਾਅਦ ਸਾਰੇ ਪਿੰਡ ‘ਚ ਉਸ ਦੇ ਵਿਆਹ ਦੇ ਚਰਚੇ ਹੁੰਦੇ ਹਨ। ਮੁਕਦੀ ਗੱਲ ਫਿਲਮ 17 ਦਸੰਬਰ ਨ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਆਉਣ ਵਿੱਚ ਕੇਵਲ 5 ਦਿਨ ਰਹਿ ਗਏ ਹਨ ਤੇ ਦਰਸ਼ਕਾਂ ਨੂੰ ਹੁਣ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ।