New song Sun Sarkare : ਪਿੱਛਲੇ ਕੁੱਝ ਸਮੇ ਤੋਂ ਜਿਵੇ ਕਿ ਅਸੀਂ ਸਭ ਜਾਣਦੇ ਹਾਂ ਕੇਂਦਰ ਵੱਲੋ ਪਾਸ ਕੀਤੇ ਗਏ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ ਦਿੱਲੀ ਧਰਨੇ ਤੇ ਬੈਠੇ ਹੋਏ ਹਨ । ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਹ ਕਾਨੂੰਨ ਵਾਪਿਸ ਲਵੇ। ਆਮ ਲੋਕਾਂ ਦੇ ਨਾਲ-ਨਾਲ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸੇ ਤਰਾਂ ਹੁਣ ਇਕ ਪੰਜਾਬ ਦੀ ਉੱਭਰਦੀ ਹੋਈ ਗਾਇਕਾ ਬੇਅੰਤ ਬਰਾੜ ਕਿਸਾਨਾਂ ਦੇ ਇਸ ਜੋਸ਼ ਨੂੰ ਬਿਆਨ ਨੂੰ ਕਰਦੀ ਹੋਈ ਨਵਾਂ ਗੀਤ ‘ਸੁਣ ਸਰਕਾਰੇ ‘ ਲੈ ਕੇ ਸਾਹਮਣੇ ਆਈ ਹੈ ।
ਇਹ ਗੀਤ Blue Blood Picture ਦੇ ਬੈਨਰ ਹੇਠਾ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲਿਖਿਆ ਤੇ ਗਾਇਆ ਬੇਅੰਤ ਬਰਾੜ ਵੱਲੋ ਗਿਆ ਹੈ। ਇਸ ਨੂੰ ਮਿਊਜ਼ਿਕ Soul Rockers ਵੱਲੋ ਦਿੱਤਾ ਗਿਆ ਹੈ। ਵੀਡੀਓ ਹਰਸਨ ਮੱਲ੍ਹੀ ਵੱਲੋ ਕੀਤੀ ਗਈ ਹੈ। ਪੇਸ਼ਕਾਰੀ ਸੰਤ ਪ੍ਰਕਾਸ਼ ਸਿੰਘ ਵੱਲੋ ਹੈ। ਇਸ ਗੀਤ ਵਿੱਚ ਕਿਸਾਨਾਂ ਦੇ ਜੋਸ਼ ਤੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ।
ਇਸ ਗੀਤ ਰਾਹੀਂ ਕਿਸਾਨਾਂ ਵਲੋਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਅਸੀਂ ਪਿੱਛੇ ਮੁੜਕੇ ਦੇਖਣ ਵਾਲੇ ਨਹੀਂ ਹਾਂ ਨਾਲ ਹੀ ਸਿੱਖ ਕੌਮ ਦੀਆ ਸ਼ਹਾਦਤਾਂ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਅਸੀਂ ਕਿਸ ਤਰਾਂ ਤੂਫ਼ਾਨਾਂ ਨਾਲ ਲੜੇ ਹਾਂ। ਇੰਝ ਹੀ ਅਸੀਂ ਆਪਣੀਆਂ ਪੈਲੀਆਂ ਨਹੀਂ ਹੱਥੋਂ ਜਾਣ ਦਿਆਂਗੇ। ਪੰਜਾਬ ਦੇ ਸ਼ੇਰਾ ਦੇ ਜੋਸ਼ ਨੂੰ ਬਿਆਨ ਕਰਦੇ ਹੋਏ ਕਿਹਾ ਗਿਆ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਝੁਕਣ ਵਾਲੇ ਨਹੀਂ। ਕਿਸਾਨੀ ਮੁੱਦੇ ਦੀ ਗੱਲ ਕਰੀਏ ਤਾ ਅੱਜ ਹਰ ਪਾਸੇ ਕਿਸਾਨਾਂ ਦੀ ਹੀ ਗੱਲ ਹੋ ਰਹੀ ਹੈ ਕੋਈ ਵਰਗ ਕਿਸਾਨਾਂ ਦਾ ਪੂਰੀ ਤਰਾਂ ਸਮਰਥਨ ਕਰ ਰਿਹਾ ਹੈ ਤੇ ਕੋਈ ਬਿਲਕੁਲ ਵਿਰੋਧ ਵਿੱਚ ਖੜਾ ਹੈ।