New Song ‘TERI LOAD VE’ : ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸੈਡ ਸੌਂਗ ‘ਤੇਰੀ ਲੋੜ ਵੇ’ (TERI LOAD VE) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ । ਜੇ ਗੱਲ ਕਰੀਏ ਗਾਣੇ ਦੇ ਬੋਲ ਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤੇ ਨੇ । ਟਰੂ ਮੇਕਰਜ਼ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ ।
ਵੀਡੀਓ ‘ਚ ਸਿੰਗਾ ਤੇ ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਦੇ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਇਸ ਗੀਤ ਨੂੰ ਸਿੰਗਾ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਪਿਆਰ ‘ਚ ਧੋਖਾ ਹਾਸਿਲ ਹੁੰਦਾ ਹੈ । ਗਾਣੇ ਨੂੰ ਸਪੀਡ ਰਿਕਾਰਡਜ਼ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਥਾਂ ਬਣਾ ਰਹੇ ਨੇ।
ਸਿੰਗਾ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਹਨ ਜਿਹਨਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸਿੰਗਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਹਿੱਟ ਗੀਤ ਦਿਤੇ ਹਨ। ਇਸ ਤੋਂ ਪਹਿਲਾ ਵੀ ਉਹਨਾਂ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋਏ ਹਨ ਜਿਹਨਾਂ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਹੈ। ਪਿਛਲੇ ਕੁੱਝ ਸਮੇ ਤੋਂ ਕਿਸਾਨੀ ਅੰਦੋਲਨ ਨੂੰ ਪੰਜਾਬੀ ਗਾਇਕ ਸਿੰਗਾ ਦੁਆਰਾ ਬਹੁਤ ਸੁਪੋਰਟ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਰਹੀ ਸਿੰਗਾ ਲਗਾਤਾਰ ਕਿਸਾਨੀ ਧਰਨੇ ਨੂੰ ਸਪੋਰਟ ਕਰ ਰਹੇ ਹਨ।
ਇਹ ਵੀ ਦੇਖੋ : ਮੋਬਾਇਲ ‘ਚ Save ਕਰਕੇ ਰੱਖਿਓ ਇਹ ਵੀਡੀਓ, ਜੇ ਕੋਈ ਚੁੱਕੇ ਅੰਦੋਲਨ ‘ਤੇ ਸਵਾਲ ਤਾਂ ਦਿਖਾਇਓ ਜਰੂਰ !