ਸੈਫ ਅਲੀ ਖਾਨ ‘ਤੇ ਹਮਲੇ ਦੇ ਦੋਸ਼ੀ ਸ਼ਰੀਫੁਲ ਇਸਲਾਮ ਦੇ ਫਿੰਗਰਪ੍ਰਿੰਟ ਐਕਟਰ ਦੇ ਘਰ ਤੋਂ ਲਏ ਗਏ ਸੈਂਪਲ ਨਾਲ ਮੈਚ ਨਹੀਂ ਹੋਏ ਹਨ। ਸੈਫ ‘ਤੇ 15 ਜਨਵਰੀ ਨੂੰ ਦੇਰ ਰਾਤ ਹਮਲਾ ਹੋਇਆ ਸੀ। ਮੁੰਬਈ ਪੁਲਿਸ ਨੇ 22 ਜਨਵਰੀ ਨੂੰ ਫਿੰਗਰਪ੍ਰਿੰਟ ਤੇ ਹੋਰ ਸੈਂਪਲ ਲੈ ਕੇ ਜਾਂਚ ਲਈ ਸੀਆਈਡੀ ਦੀ ਲੈਬ ਵਿਚ ਭੇਜਿਆ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪੁਲਿਸ ਨੂੰ ਖਦਸ਼ਾ ਹੈ ਕਿ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ਵਿਚ ਇਕ ਤੋਂ ਵੱਧ ਮੁਲਜ਼ਮ ਸ਼ਾਮਲ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਸੀਆਈਡੀ ਨੇ ਮੁੰਬਈ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਜਾਂਚ ਦਾ ਨਤੀਜਾ ਨੈਗੇਟਿਵ ਹੈ। ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਅੱਗੇ ਦੀ ਜਾਂਚ ਲਈ ਹੋਰ ਸੈਂਪਲ ਭੇਜੇ ਗਏ ਹਨ।
ਇਹ ਵੀ ਪੜ੍ਹੋ :‘ਆਪ’ ਨੇ ਚੰਡੀਗੜ੍ਹ ਮੇਅਰ ਚੋਣ ਲਈ ਕੀਤਾ ਉਮੀਦਵਾਰ ਦਾ ਐਲਾਨ, AAP ਤੇ ਭਾਜਪਾ ਵਿਚਾਲੇ ਹੋਵੇਗਾ ਮੁਕਾਬਲਾ
ਦੱਸ ਦੇਈਏ ਕਿ ਅਭਿਨੇਤਾ ਸੈਫ ਨੂੰ 15 ਜਨਵਰੀ ਨੂੰ ਇਕ ਹੈਰਾਨ ਕਰਨ ਵਾਲੇ ਹਮਲੇ ਵਿਚ 6 ਸੱਟਾਂ ਆਈਆਂ ਜਦੋਂ ਇਕ ਹਮਲਾਵਰ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਚਾਕੂ ਨਾਲ ਹਮਲਾ ਕੀਤਾ ਸੀ। ਸੈਫ ਨੇ ਹਮਲਾਵਰ ਨੂੰ ਰੋਕਿਆ ਤੇ ਉਸ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਸੀ। ਹਮਲਾਵਰ ਭੱਜਣ ਵਿਚ ਸਫਲ ਰਿਹਾ ਤੇ ਸੈਫ ਅਲੀ ਖਾਨ ਨੂੰ ਗੰਭੀਰ ਸੱਟਾਂ ਆਉਣ ਕਾਰਨ ਲੀਲਾਵਤੀ ਹਸਪਤਾਲ ਵਿਚ ਭਰਤੀ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
