Nitin Manmohan Passed Away: ਸਾਲ ਦੇ ਆਖ਼ਰੀ ਦਿਨਾਂ ਵਿੱਚ ਇੱਕ ਹੋਰ ਬਾਲੀਵੁੱਡ ਹਸਤੀ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਫਿਲਮ ਨਿਰਮਾਤਾ ਨਿਤਿਨ ਮਨਮੋਹਨ ਦਾ ਵੀਰਵਾਰ ਸਵੇਰੇ ਮੁੰਬਈ ‘ਚ 60 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ।
ਉਹ 3 ਦਸੰਬਰ ਤੋਂ ਹਸਪਤਾਲ ਵਿਚ ਦਾਖਲ ਸੀ ਅਤੇ ਪਿਛਲੇ 15 ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਨਵੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਵੀ ਪਾ ਦਿੱਤਾ ਸੀ ਪਰ ਉਨ੍ਹਾਂ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਅਤੇ ਅੱਜ ਉਨ੍ਹਾਂ ਦੀ ਮੌਤ ਦੀ ਦੁਖਦ ਖਬਰ ਆਈ ਹੈ। ਇਸ ਦੇ ਨਾਲ ਹੀ ਨਿਤਿਨ ਮਨਮੋਹਨ ਦੇ ਦਿਹਾਂਤ ਦੀ ਖਬਰ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਤੁਹਾਨੂੰ ਦੱਸ ਦੇਈਏ ਕਿ ਨਿਤਿਨ ਮਨਮੋਹਨ ਫਿਲਮਾਂ ਦੇ ਮਸ਼ਹੂਰ ਖਲਨਾਇਕ ਮਨਮੋਹਨ ਦੇ ਬੇਟੇ ਹਨ, ਜੋ ‘ਬ੍ਰਹਮਚਾਰੀ’, ‘ਗੁਮਨਾਮ’ ਅਤੇ ‘ਨਯਾ ਜ਼ਮਾਨਾ’ ਸਮੇਤ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਆਪਣੇ ਪਿਤਾ ਦੀ ਤਰ੍ਹਾਂ ਨਿਤਿਨ ਮਨਮੋਹਨ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਵੱਡੀਆਂ ਫਿਲਮਾਂ ਦਾ ਨਿਰਮਾਣ ਕੀਤਾ। ਇਨ੍ਹਾਂ ‘ਚ ‘ਬੋਲ ਰਾਧਾ ਬੋਲ’ (1992), ‘ਲਾਡਲਾ’ (1994), ‘ਯਮਲਾ ਪਗਲਾ ਦੀਵਾਨਾ’ (2011), ‘ਟੈਂਗੋ’ ਸਮੇਤ ਕਈ ਵੱਡੀਆਂ ਫਿਲਮਾਂ ਹਨ।