notice issued against sippy gill : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਦੇ ਖਿਲਾਫ ਭਾਰਤ ਦੇ ਪਸ਼ੂ ਭਲਾਈ ਬੋਰਡ ਵਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗਾਇਕ ਸਿੱਪੀ ਗਿੱਲ ਨੇ ਆਪਣੇ ਇੱਕ ਗੀਤ ‘ BABBAR SHER ‘ ਦੇ ਵਿੱਚ ਬੋਰਡ ਵਲੋਂ ਬਿਨਾ ਇਜ਼ਾਜਤ (Noc ) ਲਏ ਘੋੜੇ ਤੇ ਹੋਰ ਜਾਨਵਰ ਦਿਖਾਏ ਹਨ।
ਜਿਸ ਕਾਰਨ sectoin 11(1) ਤੇ ਤਹਿਤ ਸਿੱਪੀ ਗਿੱਲ ਦੇ ਖਿਲਾਫ ਬੋਰਡ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ 7 ਦਿਨ ਦਿੱਤੇ ਗਏ ਹਨ। ਬੋਰਡ ਵਲੋਂ ਇਸ ਗੱਲ ਦਾ ਜਵਾਬ ਮੰਗਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਪੀ ਗਿੱਲ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।
ਸਿੱਪੀ ਗਿੱਲ ਨੇ ਹੁਣ ਤੱਕ ਬਹੁਤ ਸਾਰੇ ਗੀਤ ਗਾਏ ਹਨ ਜਿਵੇ ਕਿ – ਟਾਈਗਰ ਅਲਾਈਵ , 12 ਦੀਆਂ 12 , ਬੱਬਰ ਸ਼ੇਰ , bloodline ਆਦਿ ਤੇ ਹੋਰ ਵੀ ਬਹੁਤ ਸਾਰੇ ਗੀਤ। ਸਿੱਪੀ ਗਿੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੇ ਇਹਨਾਂ ਗੀਤ ਦੇ ਕਾਰਨ ਕਾਫੀ ਚਰਚਾ ਦੇ ਵਿੱਚ ਵੀ। ਹੁਣ ਦੇਖਣਾ ਹੋਵੇਗਾ ਕਿ ਗਾਇਕ ਸਿੱਪੀ ਗਿੱਲ ਵਲੋਂ ਇਸ ਨੋਟਿਸ ਦਾ ਕਿੰਝ ਤੇ ਕਦੋ ਜਵਾਬ ਦਿੱਤਾ ਜਾਂਦਾ ਹੈ।