ਲੁਧਿਆਣਾ ਸ਼ਹਿਰ ਵਾਲੇ ਨਵੇਂ ਸਾਲ ਦਾ ਜਸ਼ਨ ਇਸ ਵਾਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮਨਾਉਣਗੇ। 31 ਦਸੰਬਰ ਦੀ ਰਾਤ ਪੰਜਾਬ ਦੇ ਲੁਧਿਆਣਾ ਵਿਚ ਪੀਏਯੂ ਦੇ ਫੁਟਬਾਲ ਗ੍ਰਾਊਂਡ ਵਿਚ ਦਿਲਜੀਤ ਦਾ ਲਾਈਵ ਕਾਂਸਰਟ ਹੋਵੇਗਾ। ਮੁੰਬਈ ਤੋਂ ਆਈ ਦਿਲਜੀਤ ਦੀ ਟੀਮ ਪਿਛਲੇ ਦੋ ਦਿਨਾਂ ਤੋਂ ਪੀਏਯੂ ਵਿਚ ਹੈ। ਪ੍ਰੋਗਰਾਮ ਦੀਆਂ ਤਿਆਰੀਆਂ ਵੀ ਚੱਲ ਰਹੀ ਹਨ। ਦਿਲਜੀਤ ਦੇ ਸ਼ੋਅ ਲਈ ਪ੍ਰਸ਼ਾਸਨਿਕ ਮਨਜ਼ੂਰੀ ਦਾ ਉਡੀਕ ਸੀ, ਜੋ ਹੁਣ ਮਿਲ ਗਈ ਹੈ।
ਦਿਲਜੀਤ ਪੂਰੇ ਸ਼ੋਅ ਦੇ ਲਈ ਪ੍ਰਸ਼ਾਸਨ ਨੂੰ 20 ਲੱਖ 65 ਹਜ਼ਾਰ ਰੁਪਏ ਦੇਣਗੇ। 3 ਦਿਨ ਲਈ ਗ੍ਰਾਊਂਡ ‘ਤੇ ਸੈਟ-ਅਪ ਅਤੇ ਟੈਂਟ ਆਦਿ ਲਗਾਉਣ ਦੀ ਵਿਵਸਥਾ ਲਈ ਕੁਲ 4.50 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 6 ਦਿਨ ਲਈ ਪੂਰੇ ਸੈਟਅਪ ਲਈ 9 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 21 ਦਸੰਬਰ ਨੂੰ ਸ਼ੋਅ ਦੇ ਦਿਨ ਦਾ ਕਿਰਾਇਆ 2.50 ਲੱਖ ਰੁਪਏ ਹੈ। 18 ਫੀਸਦੀ ਜੀਐੱਸਟੀ ਦੇ ਹਿਸਾਬ ਨਾਲ ਦਿਲਜੀਤ 3 ਲੱਖ 15 ਹਜ਼ਾਰ ਰੁਪਏੇ ਦੇਣਗੇ।
ਜਾਣਕਾਰੀ ਮਿਲੀ ਹੈ ਕਿ ਅੱਜ ਪੀਏਯ ਪ੍ਰਬੰਧਕਾਂ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ ਜਿਸ ਵਿਚ ਸ਼ੋਅ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਜਾਏਗੀ। ਦੂਜੇ ਪਾਸੇ, 31 ਦਸੰਬਰ ਨੂੰ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰਖਣ ਲਈ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਖੁਦ ਲਗਾਤਾਰ ਪੀਏਯੂ ਦਾ ਦੌਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਪੈਣ ਨਾਲ ਬਦਲਿਆ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, 3 ਦਿਨ ਸੰਘਣੀ ਧੁੰਦ ਦਾ ਅਲਰਟ
ਦਿਲਜੀਤ ਦੇ ਸ਼ੋਅ ਅਤੇ ਕਾਂਸਰਟ ਲਈ ਸ਼ਹਿਰ ਵਿਚ ਟਿਕਟਾਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਟਿਕਟ ਕਈ ਗੁਣਾ ਜ਼ਿਆਦਾ ਕੀਮਤਾਂ ‘ਤੇ ਵੇਚੇ ਜਾ ਰਹੇ ਹਨ। ਉਮੀਦ ਹੈ ਕਿ ਇਸ ਸ਼ੋਅ ਵਿਚ ਕਰੀਬ 60 ਤੋਂ 70 ਹਜ਼ਾਰ ਲੋਕ ਪਹੁੰਚਣਗੇ। ਸੜਕਾਂ ‘ਤੇ 20 ਹਜ਼ਾਰ ਤੋਂ ਵੱਧ ਗੱਡੀਆਂ ਪਹੁੰਚਣਗੀਆਂ, ਜਿਸ ਨਾਲ ਫਿਰੋਜ਼ਪੁਰ ਰੋਡ ‘ਤੇ ਜਾਮ ਲਗਣਾ ਤੈਅ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: