ਮਸ਼ਹੂਰ ਗਾਇਕ ਹਸਨ ਮਾਣਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਗਵਾੜਾ ਪੁਲਿਸ ਨੇ ਗਾਇਕ ਨੂੰ ਇੱਕ 5-6 ਮਹੀਨੇ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਵਿਦੇਸ਼ੀ ਔਰਤ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਪੁਲਿਸ ਨੇ ਇਹ ਐਕਸ਼ਨ ਲਿਆ। ਅਦਾਲਤ ਨੇ ਗਾਇਕ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਹਸਨ ਮਾਣਕ ‘ਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਤੇ ਪੈਸੇ ਠੱਗਣ ਦੇ ਇਲਜ਼ਾਮ ਲਾਏ ਹਨ। ਇਸ ਨੂੰ ਲੈ ਕੇ ਔਰਤ ਦੇ ਪਰਿਵਾਰ ਨੇ ਫਗਵਾੜਾ ਥਾਣੇ ਵਿਚ ਰਿਪੋਰਟ ਦਜ ਕਰਵਾਈ ਸੀ। ਪੁਲਿਸ ਨੇ ਕਈ ਵਾਰ ਹਸਨ ਮਾਣਕ ਨੂੰ ਥਾਣੇ ਵਿਚ ਪੇਸ਼ ਹੋਣ ਲਈ ਵੀ ਕਿਹਾ ਸੀ ਪਰ ਹਸਨ ਮਾਣਕ ਉਥੇ ਪੇਸ਼ ਨਹੀਂ ਹੋਇਆ। ਹੁਣ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
![]()
ਵਿਦੇਸ਼ ਵਿਚ ਰਹਿੰਦੀ ਔਰਤ ਜਸਪ੍ਰੀਤ ਨੇ ਇਲਜਾਮ ਲਾਇਆ ਕਿ ਉਸ ਨਾਲ ਦੋਸਤੀ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਪਿਆਰ ਵਿਚ ਬਦਲ ਗਿਆ। ਇਸ ਤੋਂ ਬਾਅਦ ਹਸਨ ਮਾਣਕ ਨੇ ਲੱਖਾਂ ਰੁਪਏ ਉਸ ਤੋਂ ਕਦੇ ਸ਼ਾਪਿੰਗ ਦੇ ਨਾਂ ‘ਤੇ ਕਦੇ ਕਿਸੇ ਹੋਰ ਚੀਜਾਂ ਦੇ ਨਾਂ ‘ਤੇ ਲਏ। ਜਦੋਂ ਉਹ ਵਿਆਹ ਕਰਵਾਉਣ ਜਾ ਰਹੇ ਸਨ ਤਾਂ ਉਸ ਦੀ ਪਹਿਲੀ ਪਤਨੀ ਨੇ ਉਸ ਖਿਲਾਫ ਸ਼ਿਕਾਇਤ ਕਰ ਦਿੱਤੀ ਤੇ ਫਿਰ ਜਸਪ੍ਰੀਤ ਨੇ ਵੀ ਉਸ ਦੇ ਖਿਲਾਫ ਥਾਣੇ ਵਿਚ ਰਿਪੋਰਟ ਦਰਜ ਕਰਵਾ ਦਿੱਤੀ। ਹਸਨ ਮਾਣਕ ਨੇ ਜਸਪ੍ਰੀਤ ਨੂੰ ਇਹ ਵੀ ਕਿਹਾ ਕਿ ਕਿਤੇ ਜਾ ਕੇ ਲੁਕ ਜਾਓ ਉਸ ਨੂੰ ਕਿਸੇ ਵੇਲੇ ਵੀ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ।
ਦੱਸ ਦੇਈਏ ਕਿ ਇਹ ਵਿਵਾਦ ਕਾਫੀ ਪੁਰਾਣਾ ਹੈ। ਪਿਛਲੇ ਸਾਲ ਹਸਨ ਮਾਣਕ ਦੀ ਪਹਿਲੀ ਪਤਨੀ ਮਨਦੀਪ ਕੌਰ ਕਿਹਾ ਸੀ ਕਿ ਉਸ ਦਾ ਪਤੀ ਹਸਨ ਮਾਣਕ ਪੁੱਤਰ ਭੋਲਾ ਖਾਨ ਵਾਸੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਨੇ ਉਸ ਦੀ ਕੁੱਟਮਾਰ ਕਰਕੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਇੱਕ ਵਿਦੇਸ਼ ਵਿੱਚ ਰਹਿੰਦੀ ਲੜਕੀ ਨਾਲ ਬੰਗਾ ਦੀ ਇੱਕ ਪੈਲਿਸ ਵਿੱਚ ਵਿਆਹ ਕਰਵਾਇਆ ਹੈ ਅਤੇ ਬੰਗਾ ਦੇ ਹੀ ਗੁਰੂਘਰ ਮਾਤਾ ਸਾਹਿਬ ਕੌਰ ਵਿੱਚ ਹੀ ਇਸ ਨੇ ਆਨੰਦ ਕਾਰਜ ਵੀ ਕਰਵਾਏ। ਇਸ ਸੰਬੰਧੀ ਉਨ੍ਹਾਂ ਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਹਾਲਾਂਕਿ ਇਸ ਪੂਰੇ ਮਾਮਲੇ ਉਤੇ ਅਤੇ ਆਪਣੇ ਉਤੇ ਲੱਗੇ ਇਲਜ਼ਾਮਾਂ ਬਾਰੇ ਉਸ ਵੇਲੇ ਗਾਇਕ ਹਸਨ ਮਾਣਕ ਨੇ ਕਿਹਾ ਸੀ ਕਿ ਅਸੀਂ ਪੁਲਿਸ ਥਾਣੇ ਵਿੱਚ ਆਪਣੇ ਘਰੇਲੂ ਵਿਵਾਦ ਕਾਰਨ ਆਏ ਹਾਂ। ਇਸ ਤੋਂ ਇਲਾਵਾ ਉਨ੍ਹਾਂ ਦੇ ਦੂਜੇ ਵਿਆਹ ਬਾਰੇ ਸਾਫ਼ ਮਨ੍ਹਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 15 ਨਵੰਬਰ ਤੋਂ ਬਦਲ ਜਾਣਗੇ ਟੋਲ ਪਲਾਜ਼ਾ ਦੇ ਨਿਯਮ, ਇਹ ਗਲਤੀ ਕੀਤੀ ਤਾਂ ਭਰਨਾ ਪਊ ਦੁੱਗਣਾ Toll
ਦੱਸ ਦੇਈਏ ਕਿ ਹਸਨ ਮਾਣਕ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਿਹਾ ਹੈ। ਪੰਜਾਬ ਤੋਂ ਲੈ ਕੇ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਆਪਣੀ ਸ਼ਾਨਦਾਰ ਗਾਇਨ ਕਲਾ ਦਾ ਮੁਜ਼ਾਹਰਾ ਕਰ ਚੁੱਕੇ ਹਸਨ ਮਾਣਕ ਦੇ ਹੁਣ ਤੱਕ ਗਾਏ ਕਈ ਗੀਤ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ‘ਰਾਣੋ’, ‘ਬੇਗਾਨੇ ਪੁੱਤ’, ‘ਬਣਾਉਟੀ ਯਾਰ’, ‘ਜਾ ਨੀ’ ਆਦਿ ਸ਼ੁਮਾਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























