abby rabab’s new song : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਐਬੀ ਰਬਾਬ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਸੁੰਦਰ ਅਤੇ ਸਮਾਜਿਕ ਸੁਨੇਹੇ ਭਰੇ ਗੀਤ ਦਿੱਤੇ ਹਨ। ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਗੀਤ ‘ਸੁਰਮਾ’ ਰਿਲੀਜ਼ ਹੋਇਆ ਹੈ। ਜਿਸਦੇ ਕੇਵਲ ਇੱਕ ਦਿਨ ਵਿੱਚ ਹੀ 5 ਲੱਖ ਤੋਂ ਵੀ ਵੱਧ ਵਿਊਜ਼ ਹੋ ਚੁੱਕੇ ਹਨ। ਦਰਅਸਲ ਗੀਤ ਉਹਨਾਂ ਕੁੜੀਆਂ ਮੁੰਡਿਆਂ ਤੇ ਹੈ ਜੋ ਆਪਣੇ ਘਰਦਿਆਂ ਦੀ ਇੱਜ਼ਤ ਰੋਲ, ਭੱਜ ਕੇ ਵਿਆਹ ਕਰ ਲੈਂਦੇ ਹਨ।
ਗੀਤ ਰਾਹੀਂ ਉਹਨਾਂ ਨੇ ਉਹਨਾਂ ਕੁੜੀਆਂ ਮੁੰਡਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਜਿੱਥੇ ਦਿਲ ਲਾਉਣ ਤੋਂ ਬਾਅਦ ਮਾਪਿਆਂ ਨੂੰ ਧੋਖਾ ਦੇਣਾ ਕੋਈ ਚੰਗੀ ਗੱਲ ਨਹੀਂ ਹੈ। ਤੁਸੀਂ ਮਾਪਿਆਂ ਦੀ ਰਜ਼ਾਮੰਦੀ ਨਾਲ ਵੀ ਸਭ ਕੁਝ ਹਾਸਿਲ ਕਰ ਸਕਦੇ ਹੋ। ਜਿਕਰਯੋਗ ਹੈ ਕਿ ਅੱਜ ਕੱਲ ਜਿੱਥੇ ਪੰਜਾਬੀ ਮਿਊਜ਼ਿਕ ਵਿੱਚ ਕੇਵਲ ਗੰਨ ਕਲਚਰ ਜਾਂ ਸ਼ਰਾਬਾਂ ਦੀਆਂ ਗੱਲਾਂ ਹੁੰਦੀਆਂ ਹਨ, ਉੱਥੇ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਾਲੇ ਗਾਇਕ ਆਏ ਗੀਤਕਾਰ ਬਹੁਤ ਘੱਟ ਹਨ। ਗੱਲ ਕਰੀਏ ਜੇਕਰ ‘ਸੁਰਮਾ’ ਗੀਤ ਦੀ ਤਾਂ ਗਾਣਾ ਫਤਿਹ ਸ਼ੇਰਗਿੱਲ ਦੁਆਰਾ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ।
ਗਾਇਆ ਐਬੀ ਰਬਾਬ ਨੇ ਹੀ ਹੈ। ਗਾਣੇ ਦੀ ਵੀਡੀਓ ਸੁੱਖ ਸੰਘੇੜਾ ਦੁਆਰਾ ਬਣਾਈ ਗਈ ਹੈ। ਗਾਣੇ ਦਾ ਸੰਗੀਤ ਪ੍ਰੀਤ ਰੋਮਾਣਾ ਦੁਆਰਾ ਦਿੱਤਾ ਗਿਆ ਹੈ ਅਤੇ ਗੀਤ ਸਿਟੀ ਇੰਨਟਰਟੇਨਮੇੰਟ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਐਬੀ ਰਬਾਬ ਦੇ ਬਹੁਤ ਸਾਰੇ ਗੀਤ ਹਨ ਜੋ ਬਹੁਤ ਹੀ ਪ੍ਰਸਿੱਧ ਹਨ ਜਿਵੇਂ ਕੇ ‘ਕਾਲਾ ਟਿੱਕਾ’, ਬੇਬੇ ਬਾਪੂ, ਰੋਟੀ ਵਹੁਟੀ, ਕੁੜੀ ਚਿੱਟੇ ਰੰਗ ਦੀ ਅਤੇ ਕਈ ਹੋਰ।