binnu dhillon mother dies : ਬੀਨੂ ਢਿੱਲੋਂ ਦਾ ਪਰਿਵਾਰ ਇਸ ਸਮੇਂ ਸੋਗ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਪੰਜਾਬੀ ਅਦਾਕਾਰ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਬੀਨੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ਰਧਾਂਜਲੀ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੈ ‘ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਜੀ ਹੁਣ ਸਾਡੇ ਵਿੱਚ ਨਹੀਂ ਰਹੇ।’
ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ਼, ਧੂਰੀ ਵਿੱਖੇ 10 ਫਰਵਰੀ, 2022 ਨੂੰ ਦੁਪਹਿਰੇ 2 ਵੱਜੇ ਹੋਵੇਗਾ। ਬੀਨੂ ਢਿੱਲੋਂ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ‘ਲਵ ਯੂ ਮੰਮੀ ਜੀ।’ ਇਸ ਪੋਸਟ ‘ਤੇ ਨੀਰੂ ਬਾਜਵਾ, ਰਾਣਾ ਰਣਬੀਰ, ਸਰਗੁਣ ਮਹਿਤਾ, ਕੁਲਰਾਜ ਰੰਧਾਵਾ,ਸਮੀਪ ਕੰਗ ਅਤੇ ਹੋਰਾਂ ਨੇ ਕੰਮੈਂਟ ਕਰਕੇ ਆਪਣੇ ਸੋਗ ਸਾਂਝੇ ਕੀਤੇ। ਇਸ ਦੁੱਖ ਦੀ ਘੜੀ ‘ਚ ਬੀਨੂ ਢਿੱਲੋਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਹਮਦਰਦੀ ਦੇ ਰਹੇ ਹਨ। ਬੀਨੂ ਢਿੱਲੋਂ ਦੇ ਮਾਤਾ ਜੀ ਦਾ ਜਨਮ 1936 ਵਿੱਚ ਹੋਇਆ ਸੀ। ਉਹ 86 ਸਾਲਾਂ ਦੇ ਸਨ।