binnu dhillon mother final prayer : ਬੀਨੂ ਢਿੱਲੋਂ ਦੀ ਮਾਤਾ ਨਰਿੰਦਰ ਕੌਰ ਜੀ ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋੋਇਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 18 ਫ਼ਰਵਰੀ ਨੂੰ ਪਾਇਆ ਜਾਵੇਗਾ। ਜਿਸ ਦੀ ਜਾਣਕਾਰੀ ਬੀਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਗਾਇਕ ਨੇ ਸਭ ਨੂੰ ਮਾਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
ਬੀਨੂ ਢਿੱਲੋਂ ਦੇ ਮਾਤਾ ਨਰਿੰਦਰ ਕੌਰ ਜੀ ਜਿਨ੍ਹਾਂ ਦਾ ਦਿਹਾਂਤ 9 ਫ਼ਰਵਰੀ ਨੂੰ ਹੋੋਇਆ ਸੀ। ਬੀਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬੇਨਤੀ ਹੈ, ਸਵ: ਸਰਦਾਰਨੀ ਨਰਿੰਦਰ ਕੌਰ ਮਿਤੀ 09-02-2022 ਨੂੰ ਸਾਨੂੰ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਹਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਈ ਅੰਤਿਮ ਅਰਦਾਸ ਮਿਤੀ 18-02-2022 ਨੂੰ ਗੁਰੂਦੁਆਰਾ ਨਾਨਕਿਆਣਾ ਸਾਹਿਬ,ਸਂਗਰੂਰ ਵਿਖੇ ਹੋਵੇਗੀ ।ਸੋ ਸਾਰਿਆਂ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ‘।
ਬੀਨੂ ਢਿੱਲੋਂ ਆਪਣੇ ਮਾਤਾ ਜੀ ਦੇ ਦਿਹਾਂਤ ਕਾਰਨ ਡੂੰਘੇ ਸਦਮੇ ‘ਚ ਹਨ । ਬੀਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿਤੀਆਂ ਹਨ । ਉਹ ਆਪਣੀ ਕਾਮੇਡੀ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ।