binnu dhillons fathers bhog and final prayer : ਬੀਨੂ ਢਿੱਲੋਂ ਜਿਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ ਐਤਵਾਰ, 29 ਮਈ ਨੂੰ ਹੋਵੇਗਾ। ਇਸ ਬਾਰੇ ਅਦਾਕਾਰ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਬੀਨੂ ਢਿੱਲੋਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਅਦਾਕਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੀਆਂ ਸਨ। ਜਿਸ ‘ਚ ਕਰਮਜੀਤ ਅਨਮੋਲ ਗਿਪੀ ਗਰੇਵਾਲ ਮੁੱਖ ਤੌਰ ‘ਤੇ ਸ਼ਾਮਿਲ ਸਨ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬੀਨੂ ਢਿੱਲੋਂ ਦੇ ਮਾਤਾ ਜੀ ਦਾ ਦਿਹਾਂਤ ਵੀ ਹੋ ਗਿਆ ਸੀ। ਫਰਵਰੀ ਮਹੀਨੇ ‘ਚ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਇਸ ਗਮ ਤੋਂ ਬੀਨੂ ਢਿੱਲੋਂ ਹਾਲੇ ਉੱਭਰ ਵੀ ਨਹੀਂ ਸਨ ਪਾਏ ਕਿ ਉਨ੍ਹਾਂ ਦੇ ਪਿਤਾ ਜੀ ਦੀ ਦਿਹਾਂਤ ਹੋ ਗਿਆ। ਬੀਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਸ ਦੇ ਨਾਲ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਕਈ ਟੈਲੀ ਫ਼ਿਲਮਸ ‘ਚ ਵੀ ਕੰਮ ਕੀਤਾ। ਬੀਨੂ ਢਿੱਲੋਂ ਫ਼ਿਲਮਾਂ ‘ਚ ਜਿਆਦਾਤਰ ਕਾਮੇਡੀ ਕਿਰਦਾਰ ਨਿਭਾਉਂਦੇ ਨਜਰ ਆਉਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਨੈਗੇਟਿਵ ਕਿਰਦਾਰ ਨਿਭਾਉਣੇ ਜਿਆਦਾ ਪਸੰਦ ਹਨ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਕਾਮੇਡੀ ਕਿਰਦਾਰ ਹੋਣ, ਸੰਜੀਦਾ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।