ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫਿਲਮ ‘ਕੈਰੀ ਆਨ ਜੱਟਾ 3’ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਧੂਮ ਮਚਾ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 4.55 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ, ਜਦੋਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਦੂਜੇ ਦਿਨ 3.60 ਕਰੋੜ ਰੁਪਏ ਦੀ ਕਮਾਈ ਕੀਤੀ।
ਮੁਤਾਬਕ ਫਿਲਮ ਨੇ ਦੋ ਦਿਨਾਂ ‘ਚ 8.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਪਹਿਲੇ ਦੋ ਦਿਨਾਂ ਵਿੱਚ ਕਿਸੇ ਵੀ ਪੰਜਾਬੀ ਫ਼ਿਲਮ ਦਾ ਸਭ ਤੋਂ ਵੱਡਾ ਕਲੈਕਸ਼ਨ ਹੈ। ਵੀਕੈਂਡ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕੈਰੀ ਆਨ ਜੱਟਾ 3 ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਜਾਵੇਗੀ। ਇਹ ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਸਮੀਪ ਕੰਗ ਦੁਆਰਾ ਨਿਰਦੇਸ਼ਤ ਇਹ ਫਿਲਮ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਚੰਗੀ ਕਮਾਈ ਕਰ ਰਹੀ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ਫਿਲਮ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ 70 ਲੱਖ ਰੁਪਏ ਦੀ ਕਮਾਈ ਕੀਤੀ ਹੈ। ਖਬਰਾਂ ਮੁਤਾਬਕ ਫਿਲਮ ਨੇ ਦੂਜੇ ਸੂਬਿਆਂ ਤੋਂ 30 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ ਸਿਨੇਮਾਘਰਾਂ ‘ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਨਾਲ ਟਕਰਾ ਰਹੀ ਹੈ ਅਤੇ ਖਬਰਾਂ ਮੁਤਾਬਕ ‘ਕੈਰੀ ਆਨ ਜੱਟਾ 3’ ਨੇ ਦਿੱਲੀ ਦੇ ਕੁਝ ਸਿਨੇਮਾਘਰਾਂ ‘ਚ ‘ਸੱਤਿਆਪ੍ਰੇਮ ਕੀ ਕਥਾ’ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।