death anniversary of amar singh chamkila : ਪੰਜਾਬੀ ਇੰਡਸਟਰੀ ‘ਚ ਕਈ ਅਜਿਹੇ ਗਾਇਕ ਹੋਏ ਹਨ, ਜੋ ਬੇਵਕਤੀ ਵਿਛੋੜਾ ਦੇ ਗਏ ਸਨ । ਉਹ ਗਾਇਕ ਅੱਜ ਬੇਸ਼ੱਕ ਪੰਜਾਬੀ ਇੰਡਸਟਰੀ ‘ਚ ਨਹੀਂ ਹਨ । ਪਰ ਆਪਣੇ ਗੀਤਾਂ ਦੇ ਕਾਰਨ ਉਹ ਹਮੇਸ਼ਾ ਚਰਚਾ ‘ਚ ਰਹੇ ਹਨ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਪੰਜਾਬੀ ਇੰਡਸਟਰੀ ਦੇ ਉਹ ਫ਼ਨਕਾਰ ਹਨ ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ। ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਅਮਰ ਸਿੰਘ ਚਮਕੀਲਾ ਅਤੇ ਗਾਇਕਾ ਅਮਰਜੋਤ ਦੀ ਅੱਜ 34ਵੀਂ ਬਰਸੀ ਹੈ । ਅੱਜ ਦੇ ਹੀ ਦਿਨ ਉਹ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਸਨ ।
ਦਸ ਦੇਈਏ ਕਿ ਗਾਇਕਾ ਪਰਵੀਨ ਭਾਰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਅਮਰ ਗਾਇਕ ਜੋੜੀ…ਅੱਜ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਜੀ ਅਤੇ ਹਰਜੀਤ ਗਿੱਲ,ਬਲਦੇਵ ਦੇਬੂ ਜੀ ਦੀ,..34ਵੀਂ ਬਰਸੀ ਹੈ ਜੀ….ਮੇਰੇ ਵੱਲੋਂ ਇਸ ਮਹਾਨ ਗਾਇਕ ਜੋੜੀ ਅਤੇ ਸਾਥੀਆਂ ਨੂੰ ਸਲਾਮ ਹੈ ।” ਇਸ ਤਸਵੀਰ ‘ਤੇ ਹਰ ਕੋਈ ਕਮੈਂਟ ਕਰਕੇ ਇਸ ਗਾਇਕ ਜੋੜੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ ।
ਦੱਸ ਦਈਏ ਕਿ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅੱਜ ਦੇ ਹੀ ਦਿਨ ਕਿਤੇ ਸ਼ੋਅ ਲਗਾ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ । ਪਰ ਦੋਵਾਂ ਨੂੰ ਰਸਤੇ ‘ਚ ਹੀ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। ਦੋਵਾਂ ਦੀ ਜ਼ਿੰਦਗੀ ‘ਤੇ ਇਮਤਿਆਜ਼ ਅਲੀ ਨੇ ਫ਼ਿਲਮ ਬਨਾਉਣ ਦਾ ਵੀ ਐਲਾਨ ਕੀਤਾ ਸੀ ।