Deep sidhu last film “Saade Aale” : ਮਰਹੂਮ ਅਦਾਕਾਰ ਦੀਪ ਸਿੱਧੂ ਦਾ ਅੱਜ 37ਵਾਂ ਜਨਮਦਿਨ ਹੈ। ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਮੁਕਤਸਰ, ਪੰਜਾਬ ਵਿੱਚ ਇੱਕ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਿੱਧੂ ਨੇ ਇੱਕ ਮਾਡਲ ਦੇ ਤੌਰ ‘ਤੇ ਕੰਮ ਕੀਤਾ, ਫਿਰ ਇੱਕ ਵਕੀਲ ਵਜੋਂ ਪਰ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਹੀ ਕਾਨੂੰਨ ਦੀ ਪ੍ਰੈਕਟਿਸ ਕੀਤੀ ਸੀ।
ਦਸ ਦੇਈਏ ਕਿ ਕਿਸਾਨੀ ਅੰਦਲੋਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ 15 ਫਰਵਰੀ ਨੂੰ ਦਿੱਲੀ ਦੀ ਕੁੰਡਲੀ ਮਨੇਸਰ ਹਾਈਵੇਅ (ਕੇ.ਐਮ.ਪੀ.ਐਲ.) ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਨੇ ਪੰਜਾਬੀ ਇੰਡਸਟਰੀ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿਤਾ ਸੀ। ਉਨ੍ਹਾਂ ਦੇ ਪਰਿਵਾਰ ਵਾਲੇ, ਦੋਸਤ, ਪ੍ਰਸ਼ੰਸਕ ਅਤੇ ਸਹਿਕਰਮੀ ਅਜੇ ਤੱਕ ਸਦਮੇ ‘ਚੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਹੁਣ ਦੀਪ ਸਿੱਧੂ ਦੀ ਆਖਰੀ ਯਾਦ ਦਰਸ਼ਕਾਂDeep sidhu last film “Saade Aale” ਸਾਹਮਣੇ ਆਈ ਹੈ। ਦਸ ਦੇਈਏ ਕਿ ਅੱਜ ਦੀਪ ਸਿੱਧੂ ਦੇ ਜਨਮਦਿਨ ਦੇ ਮੌਕੇ ਤੇ ਉਨ੍ਹਾਂ ਦੀ ਆਖ਼ਰੀ ਫ਼ਿਲਮ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ।
ਦਸ ਦੇਈਏ ਕਿ ‘ਸਾਗਾ ਮਿਊਜ਼ਿਕ’ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦੀਪ ਸਿੱਧੂ ਦੀ ਆਖਰੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਅਤੇ ਰਿਲੀਜ਼ ਦੀ ਮਿਤੀ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਵਿੱਚ ਦੀਪ ਸਿੱਧੂ ਦੀ ਆਖਰੀ ਐਕਟਿੰਗ ਦੇਖਣ ਨੂੰ ਮਿਲੇਗੀ। ਫ਼ਿਲਮ ਦਾ ਨਾਮ ‘ਸਾਡੇ ਆਲੇ’ ਹੈ ਜੋ 29 ਅਪ੍ਰੈਲ,2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ‘ਸੁਮੀਤ ਸਿੰਘ’ ਅਤੇ ‘ਮਨਦੀਪ ਸਿੱਧੂ’ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ‘ਜਤਿੰਦਰ ਮੌਹਰ’ ਦੁਆਰਾ ਕੀਤਾ ਗਿਆ ਹੈ। ਪੋਸਟਰ ਵਿੱਚ ਦੀਪ ਸਿੱਧੂ ਦੇ ਨਾਲ ਨਾਲ ‘ਗੁੱਗੂ ਗਿੱਲ’, ‘ਮਹਾਵੀਰ ਭੁੱਲਰ’,’ਹਰਵਿੰਦਰ ਕੌਰ ਬਬਲੀ’, ‘ਸੁਖਦੀਪ ਸੁਖ’ਅਤੇ ਹੋਰ ਪੰਜਾਬੀ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ। ਪ੍ਰਸ਼ੰਸਕਾਂ ਦੁਆਰਾ ਪੋਸਟਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।