diljit dosanjh cooking video : ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕੇਕ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਦਿਲਜੀਤ ਦੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਦਿਲਜੀਤ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਅਸੀਂ ਕੱਲਾ ਕੇਕ ਬਨਾਉਣਾ ਹੀ ਨਹੀਂ ਜਾਣਦੇ ਖੁਆਉਣਾ ਵੀ ਜਾਣਦੇ ਹਾਂ’।
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਕੁਕਿੰਗ ਦਾ ਕਾਫੀ ਸ਼ੌਂਕ ਹੈ ਅਤੇ ਆਪਣੇ ਇਸ ਸ਼ੌਂਕ ਦਾ ਮੁਜ਼ਾਹਰਾ ਉਹ ਅਕਸਰ ਕਰਦੇ ਦੇਖੇ ਜਾਂਦੇ ਹਨ । ਦਿਲਜੀਤ ਦੋਸਾਂਝ ਪਿਛਲੇ ਦਿਨੀਂ ਆਪਣੀ ਮਾਂ ਦੇ ਨਾਲ ਪਨੀਰ ਚਿੱਲੀ ਬਣਾਉਂਦੇ ਹੋਏ ਨਜ਼ਰ ਆਏ ਸਨ । ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਹੌਸਲਾ ਰੱਖ’ ਰਿਲੀਜ਼ ਹੋਈ ਸੀ ।

ਇਸ ਫ਼ਿਲਮ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ ਸੀ ਅਤੇ ਹੁਣ ਉਹ ਜਲਦ ਹੀ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਦਿਲਜੀਤ ਦੋਸਾਂਝ ਨੇ ਸਿਰਫ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਧਮਾਲ ਮਚਾਈ ਹੈ । ੳੇੁਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਹ ਹੌਲੀ ਹੌਲੀ ਅਦਾਕਾਰੀ ਦੇ ਖੇਤਰ ‘ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ ।






















