diljit dosanjh shared video : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਜੋ ਕਿ ਏਨੀਂ ਦਿਨੀ ਅਮਰੀਕਾ ਤੋਂ ਪੰਜਾਬ ਆਏ ਹੋਏ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਉਹ ਇੱਕ ਨਿੱਕੀ ਬੱਚੀ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਦਿਲਜੀਤ ਦੁਸਾਂਝ ਇੱਕ ਬੱਚੀ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ। ਇਸ ਬੱਚੀ ਨੇ ਸਕੂਲ ਵਾਲੀ ਵਰਦੀ ਪਾਈ ਹੋਈ ਤੇ ਦਿਲਜੀਤ ਦੁਸਾਂਝ ਨੇ ਚਿੱਟਾ ਕੁੜਤਾ ਪਜਾਮਾ ਤੇ ਗ੍ਰੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ।
ਇਸ ਦੇ ਨਾਲ ਹੀ ਦਿਲਜੀਤ ਵੀਡੀਓ ‘ਚ ਬਚਪਨ ਨੂੰ ਯਾਦ ਕਰਦੇ ਹੋਏ ਬੱਚਿਆਂ ਚ ਖੇਡੀ ਜਾਣ ਵਾਲੀ ਖੇਡ ਸਿੱਖ ਰਹੇ ਨੇ। ਵੀਡੀਓ ਚ ਦੇਖ ਸਕਦੇ ਹੋ ਪਹਿਲਾਂ ਦਿਲਜੀਤ ਦੁਸਾਂਝ ਬੱਚੀ ਤੋਂ ਇਸ ਖੇਡ ਨੂੰ ਸਿਖਦੇ ਨੇ ਤੇ ਫਿਰ ਖੇਡਦੇ ਨੇ, ਪਰ ਉਹ ਹਾਰ ਜਾਂਦੇ ਨੇ। ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਖਬਰਾਂ ਦੇ ਮੁਤਾਬਿਕ ਉਹ ਆਪਣੀ ਅਗਲੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਉੱਤੇ ਕੰਮ ਕਰ ਰਹੇ ਨੇ। ਪਰ ਅਜੇ ਤੱਕ ਦਿਲਜੀਤ ਦੁਸਾਂਝ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਦੱਸ ਦਈਏ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੁਨੀਆ ਭਰ ’ਚ 30 ਸਤੰਬਰ, 2022 ਨੂੰ ਰਿਲੀਜ਼ ਹੋਵੇਗੀ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੁਸਾਂਝ ਬਿਨ੍ਹਾਂ ਰੋਕੇ ਹੀ ਆਪਣੇ ਫੈਨਜ਼ ਦੇ ਐਂਟਰਟੈਨਮੈਂਟ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ। ਪਿਛਲੇ ਸਾਲ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਆਪਣੀ ਐਲਬਮ ‘ਮੂਨਚਾਈਲਡ ਏਰਾ’, ‘ਹੌਸਲਾ ਰੱਖ’ ਵਰਗੀਆਂ ਫਿਲਮ ਨਾਲ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਇੱਕ ਹੋਰ ਮਿਊਜ਼ਿਕ ਐਲਬਮ ਦਾ ਵੀ ਐਲਾਨ ਕੀਤਾ ਹੋਇਆ ਹੈ। ਬਹੁਤ ਜਲਦ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।