fir lodged against lakha : ਬੀਤੇ ਦਿਨ 15 ਲੋਕਾਂ ਨੇ ਪੰਜਾਬੀ ਮਾਡਲ ਸੋਨੀ ਮਾਨ ਦੇ ਘਰ ਬਾਹਰ ਜਾ ਕੇ ਉਸਦੇ ਪਰਿਵਾਰ ਅਤੇ ਸਾਥੀ ਰਣਧੀਰ ਬਾਠ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਸੋਨੀ ਮਾਨ ਨੇ ਇਲਜ਼ਾਮ ਲਾਇਆ ਹੈ ਏ ਇਸ ਹਰਕਤ ਦੇ ਪਿੱਛੇ ਕਿਸਾਨ ਸੰਘਰਸ਼ ਦੌਰਾਨ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ ‘ਤੇ ਲਾਇਆ ਹੈ। ਸੋਨੀ ਮਾਨ ਅਨੁਸਾਰ 5 ਦਸੰਬਰ ਨੂੰ ਰਿਲੀਜ਼ ਹੋਏ ਉਸਦੇ ਗੀਤ ਤੋਂ ਲੱਖਾ ਸਿਧਾਣਾ ਨੂੰ ਇਤਰਾਜ਼ ਸੀ। ਜਿਸ ਕਾਰਨ ਇਹ ਸਾਰਾ ਹਾਦਸਾ ਘੜਿਆ ਗਿਆ।
ਸੋਨੀ ਮਾਨ ਦੇ ਘਰ ਬਾਹਰ ਹੋਈ ਇਸ ਘਟਨਾ ਚੋਂ ਪੁਲਿਸ ਨੂੰ 12 ਰਾਊਂਡ ਫਾਇਰ ਮਿਲੀਆਂ ਹਨ। ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਉਸਨੂੰ ਕਾਫੀ ਚਿਰ ਤੋਂ ਧਮਕੀਆਂ ਦੇ ਰਿਹਾ ਸੀ। ਇਹਨਾਂ ਗੋਲੀਆਂ, ਸੀਸੀਟੀਵੀ ਦੀ ਫੁਟੇਜ ਅਤੇ ਸੋਨੀਆ ਮਾਨ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ,ਭੋਲਾ ਸਿੰਘ ਵਾਸੀ ਜੋਧਪੁਰ, ਤੇਜ ਪ੍ਰਤਾਪ ਵਾਸੀ ਜੋਧਪੁਰ ਸਮੇਤ 10/15 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਉਹਨਾਂ ਤੇ ਧਾਰਾ 452, 307, 506,148, 149 ਆਰਮਜ਼ ਐਕਟ 25 ਤੇ ਆਰਮਜ਼ ਐਕਟ 27 ਦੇ ਤਹਿਤ ਪਰਚੇ ਦਰਜ਼ ਕੀਤੇ ਗਏ ਹਨ।
ਸੋਨੀ ਮਾਨ ਦੇ ਅਨੁਸਾਰ ਗਾਣੇ ਦੀ ਵੀਡੀਓ ਵਿੱਚ ਇੱਕ ਵਿਅਕਤੀ ਲੱਖਾ ਸਿਧਾਣਾ ਨੂੰ ਆਪਣੇ ਵਰਗਾ ਲੱਗਦਾ ਹੈ। ਜਿਸ ਕਾਰਨ ਲੱਖਾ ਨੇ ਸੋਨੀ ਨੂੰ ਫੋਨ ਕਰਕੇ ਵੀਡੀਓ ਹਟਾਉਣ ਲਈ ਕਿਹਾ। ਮੰਗਲਵਾਰ ਸ਼ਾਮੀ ਪੰਜ ਵਜੇ ਦੇ ਕਰੀਬ ਇੱਕ ਗੱਡੀ ਵਿੱਚ 8 ਲੋਕ ਸਵਾਰ ਸਨ, ਜੋ ਕਿ ਉਸਦੇ ਘਰ ਬਾਹਰ ਆਏ ਅਤੇ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਉਸਦੇ ਮਾਤਾ-ਪਿਤਾ ਅਤੇ ਬਾਠ ਘਰੋਂ ਬਾਹਰ ਨਿਕਲੇ ਅਤੇ ਹਮਲਾਵਰਾਂ ਨੇ ਉਹਨਾਂ ਤੇ 12 ਰਾਊਂਡ ਫਾਇਰ ਦਾਗ ਦਿੱਤੇ ਅਤੇ ਫੇਰ ਭੱਜ ਗਏ।