‘galwakdi’ movie title track : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਇਕ ਵਾਰ ਫਿਰ ਤੋਂ ਪਾਲੀਵੁੱਡ ਇੰਡਸਟਰੀ ਵਿੱਚ ਧਮਾਕਾ ਮਚਾਉਣ ਲਈ ਤਿਆਰ ਹਨ। ਦਰਅਸਲ ਜਿਸਦਾ ਫੈਂਸ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਪਲ ਨਜ਼ਦੀਕ ਆ ਚੁੱਕਿਆ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫ਼ਿਲਮ ‘ਗਲਵੱਕੜੀ’ ਦੀ, ਜੋ ਕਿ 8 ਅਪ੍ਰੈਲ,2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਕਰੇਜ਼ ਦੇਖਣ ਨੂੰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹੁਣ ‘ਗਲਵੱਕੜੀ’ ਦੇ ਟਾਈਟਲ ਟਰੈਕ ਕਲ ਰਿਲੀਜ਼ ਹੋਣ ਜਾ ਰਿਹਾ ਹੈ।
ਦਸ ਦੇਈਏ ਕਿ ਹਾਲ ਹੀ ਵਿੱਚ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ “ਟਰੈਕ’ ਦਾ ਪੋਸਟਰ ਸਾਂਝਾ ਕਰਦੇ ਹੋਏ ਰਿਲੀਜ਼ ਦੀ ਮਿਤੀ ਬਾਰੇ ਦਸਿਆ ਹੈ। ਤਰਸੇਮ ਜੱਸੜ ਦੁਆਰਾ ਲਿਖਿਆ ਇਹ ਟਰੈਕ ਨਿਮਰਤ ਖਹਿਰਾ ਦੁਆਰਾ ਗਾਇਆ ਗਿਆ ਹੈ। ‘ਪਹਿਲਾਂ ਇਹ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਇਸਦੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਇਹ ਫ਼ਿਲਮ 8 ਅਪ੍ਰੈਲ,2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਰਣਦੀਪ ਚਾਹਲ ਦੁਆਰਾ ਲਿਖੀ ਗਈ ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਫਿਲਮ ‘ਚ ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੇ ਨਾਲ ਰਘਵੀਰ ਬੋਲੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫਿਲਮ ਦੇ ਟ੍ਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਵਿੱਚ ਬਹੁਤ ਉਤਸੁਕਤਾ ਅਤੇ ਸਸਪੈਂਸ ਪੈਦਾ ਕਰ ਦਿੱਤਾ ਸੀ। ਫ਼ਿਲਮ ਦੇ ਟ੍ਰੇਲਰ ਵਿੱਚ ਵਾਮਿਕਾ ਨੂੰ ਇੱਕ ਨਵੇਂ ਲੁਕ ਵਿੱਚ ਦੇਖਿਆ ਗਿਆ ਹੈ। ਹਾਲ ਹੀ ਵਿੱਚ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਰਿਲੀਜ਼ ਦੀ ਮਿਤੀ ਬਾਰੇ ਦਸਿਆ ਹੈ। ਤੁਹਾਨੂੰ ਦਸ ਦੇਈਏ ਕਿ ਇਸ ਤੋਂ ਇਲਾਵਾ ਤਰਸੇਮ ਜੱਸੜ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ‘ਤੇ ਫ਼ਿਲਮਾਂ ਦਿਤੀਆਂ ਹਨ।