gippy grewals shava ni girdhari : “ਪਾਣੀ ‘ਚ ਮਧਾਣੀ” ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਆ ਰਹੇ ਹਨ, ਇੱਕ ਹੋਰ ਨਵੀਂ ਫਿਲਮ ਦੇ ਨਾਲ ਜਿਸਦਾ ਨਾਮ ਹੈ “ਸ਼ਾਵਾ ਨੀ ਗਿਰਧਾਰੀ ਲਾਲ।” ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਵਾਸ਼ੂ ਭਗਨਾਨੀ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਇੱਕ ਅਜਿਹੀ ਕਹਾਣੀ ਦਿਖਾਉਣ ਜਾ ਰਹੇ ਹਨ, ਜਿਸ ਨੂੰ ਪੂਰੇ ਪਰਿਵਾਰ ਨਾਲ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੁੱਖ ਅਤੇ ਹਾਸੇ ਦਾ ਸਾਗਰ ਵੀ ਹੋਵੇਗਾ।
ਪੰਜਾਬੀ ਸਿਨੇਮਾ ‘ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ 52 ਮਸ਼ਹੂਰ ਪੰਜਾਬੀ ਫਿਲਮਾਂ ਦੇ ਕਲਾਕਾਰ ਇਕੱਠੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ । ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਸੁਰੀਲੀ ਗੌਤਮ, ਰਾਣਾ ਰਣਬੀਰ, ਗੁਰਪ੍ਰੀਤ ਗੁੱਗੀ, ਸਰਦਾਰ ਸੋਹੀ, ਹਨੀ ਮੱਟੂ, ਰਘਵੀਰ ਬੋਲੀ ਵਰਗੇ ਸ਼ਾਨਦਾਰ ਹੁਨਰ ਸ਼ਾਮਲ ਹਨ। ਗੱਲ ਜੇਕਰ ਟ੍ਰੇਲਰ ਦੀ ਕਰੀਏ ਤਾਂ ਟ੍ਰੇਲਰ ਬਹੁਤ ਹੀ ਮਨੋਰੰਜਕ ਲੱਗ ਰਿਹਾ ਹੈ। ਗਿੱਪੀ ਗਿਰਧਾਰੀ ਦੀ ਭੂਮਿਕਾ ਨਿਭਾ ਰਹੇ ਹਨ। ਜੋ ਸਾਰੇ ਪਿੰਡ ਦੀਆਂ ਔਰਤਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਪਰ ਗਿਰਧਾਰੀ ਆਪ ਤਾ ਹਜੇ ਛੜਾ ਹੀ ਫਿਰਦਾ ਹੈ।
ਗਿਰਧਾਰੀ ਦੇ ਇਰਦ ਗਿਰਦ ਘੁੰਮਦੀ ਇਸ ਸੁੰਦਰ ਕਹਾਣੀ ਦਾ ਟ੍ਰੇਲਰ ਵੇਖ ਕੇ ਫਿਲਮ ਨੂੰ ਵੇਖਣ ਦੀ ਉਤਸੁਕਤਾ ਹੋਰ ਵੱਧ ਜਾਂਦੀ ਹੈ। ਬੱਸ ਹੁਣ ਇੰਤਜ਼ਾਰ ਹੈ 17 ਦਸੰਬਰ ਦਾ ਜਦੋ ਇਹ ਫਿਲਮ ਰਿਲੀਜ਼ ਹੋਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਫਿਲਮ ‘ਚ ਯਾਮੀ ਗੌਤਮ ਦੀ ਵੀ ਖਾਸ ਭੂਮਿਕਾ ਹੈ। ਇਸ ਫ਼ਿਲਮ ਬਾਰੇ ਵਾਸ਼ੂ ਭਗਨਾਨੀ ਦਾ ਕਹਿਣਾ ਹੈ ਕਿ ਪੰਜਾਬੀ ਫ਼ਿਲਮਾਂ ਦਾ ਆਪਣਾ ਜਾਦੂ ਅਤੇ ਚਾਰਮ ਹੈ। ਗਿੱਪੀ ਗਰੇਵਾਲ ਅਤੇ ਮੋਨੀਸ਼ ਨਾਲ ਪੰਜਾਬੀ ਸਿਨੇਮਾ ਵਿੱਚ ਪੂਜਾ ਐਂਟਰਟੇਨਮੈਂਟ ਦੀ ਸ਼ੁਰੂਆਤ ਤੋਂ ਉਹ ਬਹੁਤ ਖੁਸ਼ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਵੀ ਇਸ ਫਿਲਮ ਦੀ ਸਫਲਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ ਰਹੇ ਹਨ।