kuldeep manak biopic : ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਬੀ ਜੇ ਰੰਧਾਵਾ ਨੌਜਵਾਨ ਤੇ ਵਧੀਆ ਕਲਾਕਾਰਾਂ ਵਿੱਚੋ ਇਕ ਮੰਨੇ ਜਾਂਦੇ ਹਨ , ਹਾਲ ਹੀ ਵਿੱਚ ਰਿਲੀਜ਼ ਹੋਏ ਸ਼ੂਟਰ ਵਿੱਚ ‘ਸੁੱਚਾ’ ਦੇ ਤੌਰ ‘ਤੇ ਵੱਖਰੀ ਪਹਿਚਾਣ ਬਣਾਈ ਹੈ ਤੇ ਹੁਣ ਓਹਨਾ ਦੇ ਇੰਸਟਾਗ੍ਰਾਮ ਅਕਾਊਂਟ ਦੇ ਤਸਵੀਰ ਤੋਂ ਇੰਞ ਲੱਗਦਾ ਹੈ ਕਿ ਉਹ ਵਡਾ ਕਰਨ ਦੇ ਤਿਆਰੀ ਚ ਹਨ ਓਹਨਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਚ ਉਹ ਪੰਜਾਬੀ ਰਿਵਾਇਤੀ ਦਾ ਪਹਿਰਾਵਾ ਪਾਏ ਨਜ਼ਰ ਆ ਰਹੇ ਹਨ
ਤੁਹਾਨੂੰ ਦਸ ਦੇਈਏ ਹਾਲਾਂਕਿ ਅਦਾਕਾਰ ਨੇ ਤਸਵੀਰਾਂ ਦੇ ਸਬੰਧ ਵਿੱਚ ਦਰਸ਼ਕਾਂ ਨਾਲ ਕੋਈ ਪ੍ਰਗਟਾਵਾ ਤਾਂ ਨੀ ਕੀਤਾ ,ਪਰ ਦਿਲਚਸਪ ਗੱਲ ਇਹ ਹੈ ਕਿ ਗਾਇਕ ਦੀਆ ਇਹ ਤਸਵੀਰਾਂ ਪੰਜਾਬ ਦੇ ਕਲੀਆਂ ਦੇ ਬਾਦਸ਼ਾਹ ਯਾਨੀਕਿ ਕਲਾਕਾਰ ਕੁਲਦੀਪ ਮਾਣਕ ਦੇ ਨਾਲ ਮਿਲਦੀਆਂ ਜੁਲਦੀਆਂ ਲੱਗ ਰਹੀਆਂ ਹਨ ਇਸ ਲਈ ਪ੍ਰਸ਼ੰਸਕ ਹੈਰਾਨ ਹਨ ਕਿ ਕੀ ਜੈ ਰੰਧਾਵਾ ਕੁਲਦੀਪ ਮਾਣਕ ਦੀ ਜ਼ਿੰਦਗੀ ‘ਤੇ ਕਿਸੇ ਆਉਣ ਵਾਲੇ ਪ੍ਰੋਜੈਕਟ ਵਿਚ ਕੰਮ ਕਰਨ ਲਈ ਤਿਆਰ ਹੈ?
ਤੁਹਾਨੂੰ ਦੱਸ ਦੇਈਏ ਕਿ ਮੀਡਿਆ ਰਿਪੋਰਟ ਦੇ ਮੁਤਾਬਕ ਗਾਇਕ ਬੀ ਜੇ ਰੰਧਾਵਾ ਨੇ ਇਸ ਤਸਵੀਰਾਂ ਦੇ ਉਪਰ ਆਪਣਾ ਕੋਈ ਬਿਆਨ ਤਾ ਨਹੀਂ ਦਿਤਾ ਪਰ ਓਨਾ ਨੇ ਇਸ ਤਸਵੀਰਾਂ ਦੇ ਪ੍ਰਤੀ ਕੋਈ ਇਨਕਾਰ ਵੀ ਨਹੀਂ ਕੀਤਾ ਹੈ ਇਸ ਲਈ ਓਨਾ ਦੀ ਇਸ ਚੁੱਪ ਨੂੰ ਹਲਕੇ ਵਿਚ ਵੀ ਨਹੀਂ ਲਿਆ ਜਾ ਸਕਦਾ,ਜੇ ਰੰਧਾਵਾ ਪੰਜਾਬੀ ਇੰਡਸਟਰੀ ਵਿਚ ਅਜ ਦੇ ਕਈ ਨਾਮਿ ਕਲਾਕਾਰਾਂ ਵਿੱਚੋ ਇਕ ਨੇ ,ਤੇ ਕੁਲਦੀਪ ਮਾਣਕ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਮਹਾਨ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸੰਗੀਤ ਤੇ ਪੰਜਾਬੀ ਗਾਇਕੀ ਨੂੰ ਵੱਖਰੀ ਪਹਿਚਾਣ ਦਿੱਤੀ ਓਨਾ ਦੇ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ ‘ ਜਿਹੇ ਗੀਤ ਪੰਜਾਬੀ ਗਾਇਕੀ ਲਈ ਅਮਰ ਹਨ , ਓਹਨਾ ਨੂੰ ‘ਕਲੀਆਂ ਦਾ ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਸੀ।ਇਸ ਦੇ ਨਾਲ ਜੇਕਰ ਇਹ ਅਫਵਾਹਾਂ ਸੱਚ ਸਾਬਤ ਹੁੰਦੀਆਂ ਹਨ, ਤਾਂ ਅਸੀਂ ਸ਼ਾਇਦ ਪੰਜਾਬੀ ਇਤਿਹਾਸ ਦੀ ਤਾਂ ਇਹ ਫ਼ਿਲਮ ਪੰਜਾਬੀ ਇੰਡਸਟਰੀ ਦੇ ਇਤਿਹਾਸ ਦੀਆਂ ਮਹਾਨ ਫ਼ਿਲਮ ਸਾਬਤ ਹੋ ਸਕਦੀਆਂ ਹਨ ਜਿਸ ਤਰ੍ਹਾਂ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਪੰਜਾਬੀ ਮਹਾਨ ਕਲਾਕਾਰ ਅਮਰ ਸਿੰਘ ਚਮਕੀਲਾ ‘ਤੇ ਬਾਇਓਪਿਕ ਦੀ ਤਿਆਰੀ ਕਰ ਰਹੇ ਹਨ, ਉਸੇ ਤਰਾ ਪੰਜਾਬੀ ਪ੍ਰਸ਼ੰਸਕਾਂ ਲਈ ਕੁਲਦੀਪ ਮਾਣਕ ‘ਤੇ ਬਾਇਓਪਿਕ ਤੋਂ ਵੱਡੀ ਖੁਸ਼ਖਬਰੀ ਹੋਰ ਕੋਈ ਨਹੀਂ ਹੋ ਸਕਦੀ
ਇਹ ਮੁਸਲਿਮ ਵੀਰਾਂ ਦੀਆਂ ਗਲਾਂ ਸੁਣ ਕੇ ਤੁਸੀ ਵੀ ਹੋ ਜਾਵੋਗੇ ਭਾਵੁਕ, ਕਿਹਾ, “ਅਸੀਂ ਲੰਗਰ ਦੇ ਨਾਲ-ਨਾਲ ਪਿਆਰ ਵੀ ਵਰਤਾ..