‘MAA’ is all set to release worldwide : ਇਸ ਮਾਂ ਦਿਵਸ ‘ਤੇ ਅਰਦਾਸ ਅਤੇ ਅਰਦਾਸ ਕਾਰਾਂ ਦੇ ਨਿਰਮਾਤਾ ਹਮਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ ‘ਮਾਂ’ ਨਾਲ ਸਾਰੀਆਂ ਮਾਵਾਂ ਨੂੰ ਕੀਤਾ ਸੰਮਾਨਿਤ। ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ, ਭਾਨਾ ਐਲ. ਏ ਅਤੇ ਵਿਨੋਦ ਅਸਵਾਲ ਦੁਆਰਾ ਇਸਦਾ ਸਹਿ ਨਿਰਮਾਣ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਗਿੱਪੀ ਗਰੇਵਾਲ ਤੋਂ ਇਲਾਵਾ ਫਿਲਮ ‘ਮਾਂ’ ‘ਚ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਵੀ ਮੁੱਖ ਭੂਮਿਕਾ ‘ਚ ਹਨ।
ਦਸ ਦੇਈਏ ਕਿ ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਫਿਲਮ ਵਿੱਚ ਪੰਜਾਬ ਦੇ ਮਹਾਨ ਗਾਇਕ ਸਵਰਗਵਾਸੀ ਸਰਦੂਲ ਸਿਕੰਦਰ ਅਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਵੀ ਨਜ਼ਰ ਆਉਣਗੇ। ਫਿਲਮ ਦਾ ਸੰਗੀਤ ਜੇ.ਕੇ ਅਤੇ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ, ਗੀਤ ਹੈਪੀ ਰਾਏਕੋਟੀ, ਰਿੱਕੀ ਖਾਨ ਅਤੇ ਫਤਿਹ ਸ਼ੇਰਗਿੱਲ ਦੁਆਰਾ ਲਿਖੇ ਗਏ ਹਨ, ਜਿਹਨਾਂ ਨੂੰ ਅਮਰ ਨੂਰੀ, ਹਰਭਜਨ ਮਾਨ, ਫਿਰੋਜ ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ ਅਤੇ ਸਵਰਗਵਾਸੀ ਸਰਦੂਲ ਸਿਕੰਦਰ ਜੀ ਨੇ ਆਵਾਜ਼ ਦਿੱਤੀ ਹੈ।
ਫਿਲਮ ਬਣਾਉਣ ਦੇ ਮਾਣ ਵਿੱਚ ਨਿਰਮਾਤਾ ਗਿੱਪੀ ਗਰੇਵਾਲ ਦਾ ਕਹਿਣਾ ਹੈ, “ਮੈਂ ਇਸ ਫਿਲਮ ਨੂੰ ਬਣਾਉਣ ਲਈ ਮਾਣ ਮਹਿਸੂਸ ਕਰ ਰਿਹਾ ਹਾਂ, ਇੱਕ ਮਾਂ ਦੇ ਜਜ਼ਬਾਤ ਨੂੰ ਪੇਸ਼ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਹੈ ਜੋ ਇੱਕ ਮਾਂ ਖੁਦ ਆਪਣੀ ਮੁਸਕਰਾਹਟ ਦੇ ਪਿੱਛੇ ਲੁਕਾ ਲੈਂਦੀ ਹੈ। ਮੈਨੂੰ ਉਮੀਦ ਹੈ ਕਿ ਹਰ ਕੋਈ ਫਿਲਮ ਨੂੰ ਦੇਖੇਗਾ ਅਤੇ ਆਪਣੀ ਜ਼ਿੰਦਗੀ ਵਿੱਚ ਆਪਣੀ ਮਾਂ ਦੀ ਮਹੱਤਤਾ ਨੂੰ ਸਮਝੇਗਾ।” ਫਿਲਮ ਦੀ ਲੀਡ ਅਦਾਕਾਰਾ ਦਿਵਿਆ ਦੱਤਾ ਨੇ ਕਿਹਾ “ਇਸ ਹੌਸਲੇ ਭਰੇ ਅਤੇ ਅਨਮੋਲ ਕਿਰਦਾਰ ਨੂੰ ਨਿਭਾਉਣਾ ਮੇਰੇ ਲਈ ਖੁਸ਼ੀ ਅਤੇ ਮਾਣ ਦੀ ਗੱਲ ਹੈ।”
ਇਸ ਦੇ ਨਾਲ ਹੀ ਅਭਿਨੇਤਾ ਬੱਬਲ ਰਾਏ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ, “ਮਾਂ ਦੀ ਕਿਰਪਾ ਅਤੇ ਭਾਵਨਾਵਾਂ ਨਾਲ ਭਰੀ ਇਸ ਫਿਲਮ ਦਾ ਹਿੱਸਾ ਬਣ ਕੇ ਖੁਸ਼ ਹਾਂ। ਮੈਨੂੰ ਫਿਲਮ ਵਿਚ ਦਿਵਿਆ ਦੱਤਾ ਦੇ ਬੇਟੇ ਦਾ ਕਿਰਦਾਰ ਨਿਭਾਉਣ ‘ਤੇ ਮਾਣ ਹੈ।” ਫਿਲਮ ਦੀ ਕਾਸਟ ਫਿਲਮ ਦਾ ਹਿੱਸਾ ਬਣਨ ਲਈ ਆਪਣਾ ਧੰਨਵਾਦ ਪ੍ਰਗਟ ਕਰਦੀ ਹੈ, “ਇਸ ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ ਹੈ ਜੋ ਦਰਸਾਉਂਦੀ ਹੈ ਕਿ ਕਿਵੇਂ ਇੱਕ ਮਾਂ ਦੁਨੀਆ ਦੇ ਸਾਜ਼ਿਸ਼ਕਰਤਾਵਾਂ ਦੇ ਅੱਗੇ ਡੱਟ ਕੇ ਆਪਣੇ ਬੱਚਿਆਂ ਦੇ ਭਲੇ ਲਈ ਖੜ ਜਾਂਦੀ ਹੈ। ਸਾਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਦੇ ਸੰਕਲਪ ਨੂੰ ਪਸੰਦ ਕਰਨਗੇ।” ‘ਮਾਂ’ 6 ਮਈ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।