Manjinder Gulshan birthday : ਅੱਜ ਸੁਰੀਲੀ ਆਵਾਜ਼ ਦੀ ਮਲਿਕਾ ਮਨਜਿੰਦਰ ਗੁਲਸ਼ਨ ਦਾ ਜਨਮਦਿਨ ਹੈ। ਮਨਜਿੰਦਰ ਗੁਲਸ਼ਨ ਦਾ ਜਨਮ ਜੈਤੋ ਵਿੱਚ ਹੋਇਆ। ਇੱਕ ਕਲਾਕਾਰ ਲਈ ਕਲਾ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਮਿਲਣੀਆਂ ਬਹੁਤ ਹੀ ਵੱਡੀ ਗੱਲ ਹੁੰਦੀ ਹੈ। ਜੈਤੋ ਦੀਆਂ ਗਲੀਆਂ ‘ਚ ਖੇਡਦੀ ਤੇ ਗੁਣਗੁਣਾਉਂਦੀ ਮਨਜਿੰਦਰ ਦਾ ਮੇਲ ਗਾਇਕ ਬਲਕਾਰ ਅਣਖੀਲਾ ਨਾਲ ਹੋਣ ਤੋਂ ਬਾਅਦ ਉਨ੍ਹਾਂ ਦੀ ਕਲਾਕਾਰੀ ਦੀ ਸ਼ੁਰੂਆਤ ਹੋਈ। ‘ਖੁਸ਼ਖ਼ਬਰੀ’ ਤੇ ‘ਹੂਰਪਰੀ’, ਟੇਪਾਂ ਨਾਲ ਮਨਜਿੰਦਰ ਗੁਲਸ਼ਨ ਦੀ ਸੁਰੀਲੀ ਆਵਾਜ਼ ਦੁਨੀਆਂ ਵਿੱਚ ਮਹਿਕਾਂ ਵੰਡਣ ਲੱਗੀ।
ਬਲਕਾਰ ਅਣਖੀਲਾ ਨਾਲ ਲਾਈਵ ‘ਅਖਾੜਾ’ ਕਰਕੇ ਮਨਜਿੰਦਰ ਗੁਲਸ਼ਨ ਲੋਕਾਂ ਦੀ ਪਿਆਰੀ ਗਾਇਕਾ ਬਣ ਗਈ। ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਇਕੱਠੇ ਕਈ ਹਿੱਟ ਗੀਤ ਦਿੱਤੇ ਹਨ। ਮਨਜਿੰਦਰ ਗੁਲਸ਼ਨ ਨੇ ਬਲਕਾਰ ਅਣਖੀਲਾ ਦੀ ਗਾਇਕੀ ਨੂੰ ਦੇਖ ਕੇ ਹੀ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਇਸ ਜੋੜੀ ਦਾ ਗੀਤ ‘ਦਾਰੂ ਪੀ ਕੇ’ ਬਹੁਤ ਹੀ ਹਿੱਟ ਹੋਇਆ। ਇਸ ਤੋਂ ਇਲਾਵਾ ਵੀ ਦੋਵਾਂ ਦੇ ਬਹੁਤ ਸਾਰੇ ਗੀਤ ਹਿੱਟ ਹੋਏ ਹਨ। ਜਿਨ੍ਹਾਂ ਵਿੱਚੋ ਇੱਕ ਹੈ “ਚਿੱਟਾ” ਇੱਸ ਗੀਤ ਨੂੰ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ।
ਇਸੱਸ ਗੀਤ ਨੂੰ ਬੱਬੂ ਬਰਾੜ ਦੁਆਰਾ ਲਿਖਿਆ ਗਿਆ ਹੈ। ਜਿਸਦੇ ਯੂਟਿਊਬ ਤੇ 25 ਮਿਲੀਅਨ ਵਿਊਜ਼ ਹਨ। ‘Finetouch – Desi Tadka’ ਦੇ ਲੇਬਲ ਹੇਠ ਇਸਨੂੰ ਰਿਲੀਜ਼ ਕੀਤਾ ਗਿਆ ਹੈ। ਦਸ ਦੇਈਏ ਕਿ ਦੋਵਾਂ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਸੁਰ ਦੇ ਨਾਲ-ਨਾਲ ਸੁਹੱਪਣ ਤੇ ਇਸ ਸਦਕਾ ਸਟੇਜਾਂ ‘ਤੇ ਵੀ ਖਾਸ ਜਗਾ ਬਣਾਈ ਹੈ। ਇਸ ਦੇ ਨਾਲ ਹੀ ਦੇਖਣਾ ਹੋਵੇਗਾ ਕਿ ਮਨਜਿੰਦਰ ਗੁਲਸ਼ਨ ਹੁਣ ਫ਼ਿਲਮਾਂ ਤੱਕ ਗਾਉਣ ਤੇ ਅਭਿਨੈ ਕਰਨ ਦੀ ਚਾਹਤ ਨੂੰ ਕਦੋਂ ਪੂਰਾ ਕਰਦੇ ਹਨ।
ਇਹ ਵੀ ਦੇਖੋ : ਆਮ ਇਨਸਾਨ ਬਣਕੇ ਜਾ ਰਿਹਾ ਹਾਂ ਸ੍ਰੀ ਦਰਬਾਰ ਸਾਹਿਬ ਕੋਈ CM ਬਣਕੇ ਨਹੀਂ- Bhagwant Mann