manmohan waris and kamal : ਕਿਸਾਨੀ ਧਰਨਿਆਂ ਦਾ ਸਮਰਥਨ ਸਾਰਾ ਪੰਜਾਬ ਅਤੇ ਹਰਿਆਣਾ ਜੀ ਤੋੜ ਕਰ ਰਿਹਾ ਹੈ। ਇਸੇ ਸੂਚੀ ਵਿੱਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਪਿਛੇ ਨਹੀਂ ਹਨ। ਕਿਸਾਨੀ ਧਰਨੇ ਨੂੰ ਲਗਭਗ 1 ਸਾਲ ਹੋਣ ਵਾਲਾ ਹੈਅਤੇ ਹੁਣ ਤੱਕ ਚਾਹੇ ਗੱਲ ਕਰੀਏ ਫਿਲਮੀ ਸਿਤਾਰਿਆਂ ਦੀ ਤੇ ਚਾਹੇ ਗਾਇਕਾਂ ਦੀ ਉਹਨਾਂ ਦਾ ਕਿਸਾਨੀ ਧਰਨੇ ਨੂੰ ਫੁੱਲ ਸਪੋਰਟ ਹੈ। ਪੰਜਾਬੀ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ ਅਤੇ ਉਹਨਾਂ ਦੇ ਭਰਾ ਕਮਲ ਹੀਰ, ਸ਼ੁਰੂ ਤੋਂ ਹੀ ਕਿਸਾਨੀ ਧਰਨੇ ਨਾਲ ਜੁੜੇ ਹੋਏ ਹਨ।
ਬੀਤੇ ਦਿਨੀਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਸਾਨੀ ਸੰਘਰਸ਼ ਵਿੱਚ ਪੁੱਜਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਸੀ ਕਿ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2 ਨਵੰਬਰ ਨੂੰ ਦਿੱਲੀ ਸਿੰਘੂ ਬਾਰਡਰ ਵਿਖੇ ਪੁੱਜ ਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸਾਰੇ ਜਰੂਰ ਪਹੁੰਚਣ। ਤੇ ਅੱਜ ਉਹ ਦਿਨ ਆ ਗਿਆ ਹੈ। ਅੱਜ ਕਿਸਾਨੀ ਧਰਨੇ ਵਿੱਚ ਪੁੱਜ ਕੇ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਕਿਸਾਨਾਂ ਦਾ ਗੱਜ ਕੇ ਹੌਂਸਲਾ ਵਧਾਇਆ।
ਉਹਨਾਂ ਨੇ ਇੱਕ ਗੀਤ ਗਾਉਂਦਿਆਂ ਕਿਹਾ ਕਿ ਉਹਨਾਂ ਨੂੰ ਹਰ ਗੱਭਰੂ ਚੋਂ ਭਗਤ ਸਿੰਘ ਵਿਖਦਾ ਹੈ। ਅਤੇ ਸਰਕਾਰ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕਰੇ ਤਾਂ ਜੋ ਸਾਰੇ ਆਪਣੇ ਆਪਣੇ ਘਰ ਪਰਤ ਸਕਣ। ਤੇ ਜੇ ਸਰਕਾਰਾਂ ਨਹੀਂ ਵੀ ਮੰਨਦਿਆਂ ਤਾਂ ਉਹ ਕਿਸਾਨਾਂ ਦੇ ਨਾਲ ਹਨ ਤੇ ਉਹਨਾਂ ਨਾਲ ਸਦਾ ਖੜੇ ਰਹਿਣਗੇ। ਉਹਨਾਂ ਦੇ ਹੱਕਾਂ ਲਈ ਵੀ ਖੜੇ ਰਹਿਣਗੇ। ਧਰਨੇ ਤੇ ਹਾਜ਼ਰੀ ਵੀ ਲਵਾਉਂਦੇ ਰਹਿਣਗੇ।
ਇਹ ਵੀ ਦੇਖੋ : ਕਿਸਾਨ ਮੋਰਚੇ ‘ਤੇ ਪਹੁੰਚੇ ਗਾਇਕ ਕਮਲ ਹੀਰ ਤੇ ਮਨਮੋਹਨ ਵਾਰਿਸ ਨੇ ਕਿਸਾਨਾਂ ਲਈ