reena rai shared emotinal post : ਪੰਜਾਬੀ ਅਦਾਕਾਰ ਦੀਪ ਸਿੱਧੂ ਜੋ ਕਿ 38 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੰਗਲਵਾਰ ਨੂੰ ਕੁੰਡਲੀ ਮਾਨੇਸਰ ਯਾਨੀ ਕੇਐਮਪੀਐਲ ਹਾਈਵੇਅ ਨੇੜੇ ਇੱਕ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ ਬਾਲ-ਬਾਲ ਬਚੀ। ਪਰ ਦੀਪ ਸਿੱਧੂ ਦੀ ਮੌਤ ਦੀ ਖਬਰ ਸੁਣ ਕੇ ਉਹ ਭੁੱਬਾ ਮਾਰ-ਮਾਰ ਰੋਈ।
ਅਦਾਕਾਰਾ ਰੀਨਾ ਰਾਏ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੀ ਪਹਿਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੀਪ ਸਿੱਧੂ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਦਰਦ ਦੇ ਨਾਲ ਭਰੀ ਕੈਪਸ਼ਨ ਪਾਈ ਹੈ, ਉਨ੍ਹਾਂ ਨੇ ਲਿਖਿਆ ਹੈ- ‘ਮੈਂ ਟੁੱਟ ਗਈ ਹਾਂ….ਮੈਂ ਅੰਦਰੋਂ ਮਰ ਗਈ ਹਾਂ ਕਿਰਪਾ ਕਰਕੇ ਮੇਰੇ ਰੂਹ ਦੇ ਸਾਥੀ ਮੇਰੇ ਕੋਲ ਵਾਪਸ ਆ ਜਾਓ, ਜਿਵੇਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਿਸੇ ਵੀ ਉਮਰ ਵਿੱਚ ਨਹੀਂ ਛੱਡੋਗੇ…ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ, ਮੇਰੀ ਜਾਨ ਤੁਸੀਂ ਮੇਰੇ ਦਿਲ ਦੀ ਧੜਕਣ ਹੋ…’ ਮਰਹੂਮ ਅਦਾਕਾਰ ਲਈ ਪ੍ਰਸ਼੍ਨਸਕਾ ਨੇ ਆਪਣਾ ਪਿਆਰ ਜ਼ਾਹਰ ਕੀਤਾ ‘ਤੇ ਲਿਖਿਆ “ਮਜਬੂਤ ਰਹਿਣਾ!! ਤੁਹਾਡੇ ਨੁਕਸਾਨ ਲਈ ਬਹੁਤ ਅਫ਼ਸੋਸ ਹੈ” ਇੱਕ ਨੇ ਇਹ ਵੀ ਲਿਖਿਆ, “ਤੁਹਾਡੇ ਲਈ ਪ੍ਰਾਰਥਨਾਵਾਂ ਅਤੇ ਤਾਕਤ।”
ਰਿਪੋਰਟ ਮੁਤਾਬਿਕ ਦੀਪ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਦੱਸ ਦਈਏ ਆਪਣੀ ਮੌਤ ਤੋਂ ਇੱਕ ਦਿਨ ਪਹਿਲਾ ਹੀ ਦੀਪ ਸਿੱਧੂ ਨੇ ਬੜੀ ਧੂਮ-ਧਾਮ ਨਾਲ ਵੈਲੇਨਟਾਈਨ ਡੇਅ ਸੈਲੀਬ੍ਰੇਟ ਕੀਤਾ ਸੀ। ਉਸ ਦੀ ਗਰਲਫ੍ਰੈਂਡ ਰੀਨਾ ਰਾਏ ਜਨਵਰੀ ਮਹੀਨੇ ਚ ਹੀ ਆਪਣੇ ਪਿਆਰ ਦੀਪ ਸਿੱਧੂ ਨੂੰ ਮਿਲਣ ਅਮਰੀਕਾ ਤੋਂ ਇੰਡੀਆ ਆਈ ਹੋਈ ਸੀ। ਦੀਪ ਸਿੰਧੂ ਨੇ ਪਿਛਲੇ ਸਾਲ ਰੀਨਾ ਰਾਏ ਲਈ ਇੱਕ ਬਹੁਤ ਹੀ ਖ਼ਾਸ ਪੋਸਟ ਪਾਈ ਸੀ।