Religious song release: ਜਿਵੇਂ ਕਿ ਹਰ ਕੋਈ ਜਾਣਦਾ ਹੀ ਹੈ ਕਿ ਅੱਜ ਕੱਲ ਦੇ ਦੌੜ ਭੱਜ ਵਾਲੇ ਮਸ਼ੀਨਰੀ ਯੁੱਗ ਵਿਚ ਹਰ ਕੋਈ ਮਸ਼ੀਨਾਂ ਤੇ ਨਿਰਭਰ ਹੋਇਆ ਪਿਆ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਮੋਬਾਈਲ ਇਸਦੀ ਸਭ ਤੋਂ ਵੱਡੀ ਉਦਾਹਰਨ ਹੈ ਜਿਸਦਾ ਅਸਰ ਅੱਜ ਕੱਲ ਪੀੜ੍ਹੀ ਤੇ ਸਭ ਤੋਂ ਵੱਧ ਪੈ ਰਿਹਾ ਹੈ ,ਖਾਸ ਤੋਰ ਤੇ ਜੇ ਗੱਲ ਕਰੀਏ ਤਾਂ ਬੱਚਿਆਂ ਤੇ ਇਸਦਾ ਅਸਰ ਪਹਿਲਾ ਦੇਖਣ ਨੂੰ ਮਿਲਦਾ ਹੈ ਅੱਜ ਕੱਲ ਦੇ ਜੁਵਾਕ ਮੋਬਾਈਲ ਫੋਨਾਂ ਵਿਚ ਏਨੇ ਰੁਝ ਗਏ ਹਨ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਤੇ ਸਿੱਖੀ ਸਿਧਾਂਤਾਂ ਨੂੰ ਭੁਲਦੇ ਜਾ ਰਹੇ ਹਨ
ਪਰ ਜਿਸ ਬੱਚੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਉਸ ਨੇ ਇਸ ਗੱਲ ਨੂੰ ਉਲਟਾ ਕਰ ਵਿਖਾਇਆ ਹੈ , ਮਨੀ ਸਿੰਘ ਬਾਠ ਨਾਮ ਦੇ ਇਸ ਨਿੱਕੇ ਜਿਹੇ ਜਵਾਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ‘ਸਤਿਗੁਰੂ ਨਾਨਕ ਪ੍ਰਗਟਿਆ’ ਸ਼ਬਦ ਨੂੰ ਬੜੀ ਹੀ ਪਿਆਰੀ ਆਵਾਜ਼ ਚ ਗਾਇਆ ਹੈ ,ਜੇਕਰ ਮਨੀ ਸਿੰਘ ਦੀ ਸੁੰਦਰ ਗਾਇਕੀ ਦੀ ਗੱਲ ਕਰੀਏ ਤਾ ਉਸਨੇ ਅਮਰ ਮਿਊਜ਼ਿਕ ਐਕਡਮੀ ਸਰੀ (ਕੈਨੇਡਾ) ਤੋਂ ਆਪਣੇ ਗੁਰੂ ‘ਅਮਰੀਕ ਸਿੰਘ ਫੁੱਲ’ ਜੋ ਕਿ ਇਕ ਮੰਨੇ ਪ੍ਰਮੰਨੇ ਮਿਊਜ਼ਿਕ ਦੇ ਅਧਿਆਪਕ ਨੇ ਪਾਸੋਂ ਸੰਗੀਤ ਦੀ ਤਾਲੀਮ ਲੈ ਕੇ ਇਸ ਸ਼ਬਦ ਨੂੰ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ।
ਜੇਕਰ ਸ਼ਬਦ ਦੀ ਗੱਲ ਕਰੀਏ ਤਾਂ ਇਸ ਸ਼ਬਦ ਨੂੰ ਮਿਉਜ਼ਿਕ ਅਨੂ ਮਨੁ ਨੇ ਦਿੱਤਾ ਹੈ | ਤੇ ਇਸਦਾ ਨਿਰਦੇਸ਼ਨ ‘ਟੀਮ ਸੁਖਬੀਰ ਗਿੱਲ’ ਵੱਲੋਂ ਕੀਤਾ ਗਿਆ ਹੈ | ਇਸ ਸ਼ਬਦ ਨੂੰ ਗਾ ਕੇ ਨਿੱਕੇ ਜਿਹੇ ਮਨੀ ਸਿੰਘ ਨੇ ਸਿੱਖੀ ਨੂੰ ਕਾਇਮ ਰੱਖਿਆ ਹੈ ,ਮਨੀ ਸਿੰਘ ਦਾ ਇਹ ਧਾਰਮਿਕ ਸ਼ਬਦ ਸੋਸ਼ਲ ਮੀਡਿਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਸਦਾ ਇਹ ਸ਼ਬਦ ਬਾਕੀ ਜਵਾਕਾ ਨੂੰ ਵੀ ਚੰਗੀ ਮੱਤ ਰੱਖਣ ਦਾ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚੇ ਨੂੰ ਚੰਗੀ ਆਦਤਾਂ ਸਿਖਾਉਣ ਦਾ ਸੁਨੇਹਾ ਦਿੰਦਾ ਹੈ
AAP ਦੀ ਸਰਕਾਰ ਆਉਂਦੀਆਂ ਵੱਡੇ-ਵੱਡੇ ਸ਼ੋਰੂਮ ਸੀਲ ਬੰਦ, ਲਗਾ ਦਿੱਤੇ ਨੋਟਿਸ, ਕਰੋੜਾਂ ਦਾ ਸੀ ਹਿਸਾਬ-ਕਿਤਾਬ