sharry mann and garry sandhu : ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਦੂਜੇ ਕਲਾਕਾਰਾਂ ‘ਤੇ ਨਿਸ਼ਾਨਾ ਸਾਧਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਉਹ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਸੀ ਜਦੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਲਾਈਵ ‘ਤੇ ਆ ਕੇ ਵਿਵਾਦਤ ਬਿਆਨ ਦਿੱਤੇ ਸੀ। ਸ਼ੈਰੀ ਮਾਨ ਨੇ ਹਾਲ ਹੀ ਵਿੱਚ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ ‘ਤੇ ਚੁਟਕੀ ਲਈ ਹੈ। ਉਸ ਨੇ ਦੋਵਾਂ ਦਾ ਇੱਕ ਪੁਰਾਣਾ ਵੀਡੀਓ ਪੋਸਟ ਕੀਤਾ ਤੇ ਲਿਖਿਆ “ਇਹ ਅੱਜ ਦੇ ਪਿਆਰ ਦੀ ਪਰਿਭਾਸ਼ਾ ਹੈ।”
ਇਸ ਤੋਂ ਬਾਅਦ ਗੈਰੀ ਵੀ ਚੁੱਪ ਨਾ ਬੈਠਾ ਉਸ ਨੇ ਸ਼ੈਰੀ ਮਾਨ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਸਨੇ ਲਿਖਿਆ “ਮੇਰੇ ਗੇ ਦੋਸਤ ਨਾਲ, ਜੋ ਹੁਣ ਦੁਬਾਰਾ ਮਸ਼ਹੂਰ ਹੋਣਾ ਚਾਹੁੰਦਾ ਹੈ। ਅਗੇ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਤੱਥ ਦਾ ਸਤਿਕਾਰ ਕਰਨਾ ਤੇ ਸਿੱਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਖਤਮ ਹੋ ਗਿਆ ਹੈ। ਜੇਕਰ ਅਸੀਂ ਜਾਵਾਂਗੇ ਤਾਂ ਹੀ ਨਵੇਂ ਆਉਣਗੇ, ਨੌਜਵਾਨ ਪ੍ਰਤਿਭਾ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ।”
ਇਸ ਸਟੋਰੀ ਨੂੰ ਗੈਰੀ ਸੰਧੂ ਨੇ ਆਪਣੇ ਸਨੈਪਚੈਟ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਦੋਂ ਅਸੀਂ ਸਾਰਿਆਂ ਨੇ ਸੋਚਿਆ ਕਿ ਗੈਰੀ ਸੰਧੂ ਦਾ ਜਵਾਬ ਆਖਰੀ ਹੈ ਤਾਂ ਸ਼ੈਰੀ ਮਾਨ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਆਇਆ ਹੈ। ਸ਼ੈਰੀ ਨੇ ਕਿਹਾ “ਪਤੰਦਰਾ ਗੇ ਫ੍ਰੈਂਡ ਦਾ ਮਤਲਬ ਹੁੰਦਾ ਆਪਾਂ ਦੋਵੇਂ ਹੀ ਗੇ” ਦੋਵਾਂ ਪਾਸਿਆਂ ਤੋਂ ਜਵਾਬਾਂ ਦੇ ਅਦਾਨ-ਪ੍ਰਦਾਨ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਸ਼ੈਰੀ ਮਾਨ ਦੀ ਹਾਲੀਆ ਸਟੋਰੀ ‘ਤੇ ਗੈਰੀ ਸੰਧੂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।