Sidhu Moosewala will make a big splash : ਪੰਜਾਬੀ ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜਲਦ ਹੀ ਸਿੱਧੂ ਮੂਸੇਵਾਲੇ ਨਾਲ ਨਜ਼ਰ ਆਉਣਗੇ। ਦਸ ਦੇਈਏ ਕਿ ਪਿਛਲੇ ਦਿਨੀਂ ਬਲਕਾਰ ਅਣਖੀਲਾ ਦੇ ਜਨਮਦਿਨ ਮੌਕੇ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਕੌਰ ਬੀ ਨੇ ਬਠਿੰਡਾ ਜਾਕੇ ਕੇਕ ਕਟਿਆ ਅਤੇ ਨਾਲ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉੱਥੇ ਬੱਬੂ ਬਰਾੜ, ਲਾਡੀ ਕਾਂਗੜ, ਬੱਬਲੂ ਸੋਢੀ ਅਤੇ ਸ਼ੰਮਾਂ ਸਿੱਧੂ ਵੀ ਮੌਜੂਦ ਸਨ।
![Sidhu Moosewala will make a big splash](https://dailypost.in/wp-content/uploads/2022/05/WhatsApp-Image-2022-05-19-at-2.59.04-PM-1024x768.jpeg)
ਤੁਹਾਨੂੰ ਦਸ ਦੇਈਏ ਕਿ ਸਿੱਧੂ ਮੂਸੇਵਾਲਾ ਜਲਦ ਹੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੀ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਇਸ ਐਲਬਮ ਵਿੱਚ 5 ਗੀਤ ਸ਼ਾਮਿਲ ਹਨ ਜਿਸਨੂੰ ਬੱਬੂ ਬਰਾੜ ਦੁਆਰਾ ਲਿਖਿਆ ਗਿਆ ਹੈ ਅਤੇ ਇਸਨੂੰ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੁਆਰਾ ਗਾਇਆ ਗਿਆ ਹੈ। ਇੰਨਾਂ ਦਾ ਮਿਊਜ਼ਿਕ ‘The Kidd’ ਅਤੇ ‘ਇੱਕਵਿੰਦਰ’ ਦੁਆਰਾ ਦਿੱਤਾ ਗਿਆ ਹੈ। ਵੀਡੀਓ ਵੀ ਬੱਬੂ ਬਰਾੜ ਦੁਆਰਾ ਕੀਤੀ ਗਈ ਹੈ।
![Sidhu Moosewala will make a big splash](https://dailypost.in/wp-content/uploads/2022/05/fgfgf.jpg)
ਇਸ ਦੇ ਨਾਲ ਹੀ ਤੁਹਾਨੂੰ ਦਸ ਦੇਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੀ ਐਲਬਮ ‘NO NAME’ ਰਿਲੀਜ਼ ਹੋਈ ਸੀ। ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੁਆਰਾ ਗਏ ਹਰ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ।