Sukh Brar new song releasing soon : ਜੇਕਰ ਗੱਲ ਅਜੋਕੇ ਪੰਜਾਬੀ ਸੰਗੀਤ ਦੀ ਕਰੀਏ ਤਾਂ ਅੱਜ ਦੇ ਤੇਜ਼-ਤਰਾਰ ਦੌਰ ‘ਚ ਇੰਡਸਟਰੀ ਵਿੱਚ ਪੈਰ ਜਮਾਉਣੇ ਕੋਈ ਸੌਖਾ ਕੰਮ ਨਹੀਂ ਹੈ। ਹੁਣ ਦੀ ਗਾਇਕੀ ਕੱਲੀ ਆਵਾਜ਼ ਪੱਖੋਂ ਨਹੀਂ ਬਲਕਿ ਜੇਬ ਪੱਖੋ ਵੀ ਮਜ਼ਬੂਤੀ ਭਾਲਦੀ ਹੈ। ਇਸ ਤਿਲਕਣਬਾਜ਼ੀ ਭਰੀ ਸੰਗੀਤਕ ਮੰਡੀ ‘ਚ ਵਿਰਲੇ ਹੀ ਗਾਇਕ ਆਪਣੀ ਪੱਕੀ ਪੈਂਠ ਬਣਾਉਣ ‘ਚ ਸਫਲ ਹੁੰਦੇ ਨੇ, ਇਹਨਾਂ ਸਫਲ ਗਾਇਕਾਂ ‘ਚ ਇੱਕ ਨਾਮ ਸੁੱਖ ਬਰਾੜ ਦਾ ਵੀ ਹੈ। ਜਿਸ ਨੇ ਦਿਨ-ਰਾਤ ਕਰਦਿਆਂ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਸੰਗੀਤ ਨੂੰ ਇਬਾਦਤ ਮੰਨਕੇ ਖੂਬ ਮਿਹਨਤ ਕੀਤੀ ਹੈ। ਗਾਇਕੀ ਉਸਦਾ ਸ਼ੌਂਕ ਹੀ ਨਹੀਂ ਜਨੂੰਨ ਹੈ।
ਦਸ ਦੇਈਏ ਕਿ ਮਾਲਵੇ ਦੇ ਇਸ ਮੁੱਛ ਫੁੱਟ ਗੱਭਰੂ ਦੇ ਭਾਵੇਂ ਅੱਜਕੱਲ੍ਹ ਵਿਦੇਸ਼ ‘ਚ ਡੇਰੇ ਨੇ, ਪਰ ਉਸਦਾ ਵਤਨ ਦੀ ਮਿੱਟੀ ਨਾਲ ਉਹਨਾਂ ਹੀ ਮੋਹ ਹੈ। ਜਿੰਨਾਂ ਇੱਕ ਮਾਂ ਦਾ ਪੁੱਤ ਨਾਲ ਹੁੰਦਾ ਹੈ। ਗਾਇਕੀ ਦੀ ਗੱਲ ਕਰੀਏ ਤਾਂ ਉਸਦੇ ਹੁਣ ਤੱਕ ਕਈ ਰਿਲੀਜ਼ ਹੋ ਚੁੱਕੇ ਨੇ, ਜੋ ਕਿ ਖੁੂਬ ਸਫਲ ਰਹੇ ਨੇ, ਹੁਣ ਉਹ ਆਪਣੀ ਨਵੇਂ ਗੀਤ ‘ਨੋਜ਼ ਪਿੰਨ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਮੁੜ ਹਾਜ਼ਰੀ ਲਵਾਉਣ ਲਈ ਪੱਬਾਂ ਭਾਰ ਹੈ। ਗੀਤ ਉੱਪਰ ਉਹ ਕਾਫੀ ਸਮੇਂ ਤੋਂ ਮਿਹਨਤ ਕਰ ਰਿਹਾ ਹੈ।
ਇਸ ਦੇ ਨਾਲ ਹੀ ਗੀਤ ਦੇ ਬੋਲ ਮਰਾੜ ਚੁੱਘੇ ਨੇ ਲਿਖੇ ਹਨ। ਜਦਕਿ ਇਸਦਾ ਸੰਗੀਤ ‘ਦਾ ਗੇਮ’ ਨੇ ਤਿਆਰ ਕੀਤਾ ਹੈ। ਪੰਜਾਬੀ ਸਵੈਗ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੇ ਇਸ ਗੀਤ ‘ਚ ਅਦਾਕਾਰਾ ਚੰਨ ਸਿੱਧੂ ਨੇ ਸ਼ਾਨਦਾਰ ਮਾਡਲਿੰਗ ਕੀਤੀ ਹੈ। ਵਿੰਕਲ ਚੌਹਾਨ ਵੱਲੋਂ ਨਿਰਦੇਸ਼ਿਤ ਇਹ ਗੀਤ ਛੇਤੀ ਹੀ ਸਰੋਤਿਆਂ ਦਾ ਮਨਪਸੰਦ ਗਾਣਾ ਬਣਕੇ ਸਾਹਮਣੇ ਆਵੇਗਾ।