Puaada release date postponed : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਜੋ ਕਿ 2 ਅਪ੍ਰੈਲ , 2021 ਨੂੰ ਰਿਲੀਜ਼ ਹੋਣ ਜਾ ਰਹੀ ਸੀ। ਉਸ ਤੇ ਹੁਣ ਫਿਲਮ ਦੀ ਟੀਮ ਨੇ ਰੋਕ ਲਗਾ ਦਿੱਤੀ ਹੈ ਤੇ ਅਗਲੀ ਸੋਚਣਾ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਮ ਦੀ ਟੀਮ ਨੇ ਬੀਤੇ ਦਿਨੀ ਹੀ ਇਸ ਸਬੰਦੀ ਇਕ ਬਿਆਨ ਜਾਰੀ ਕੀਤਾ ਸੀ। ਇਸ ਬਿਆਨ ਵਿੱਚ ਉਹਨਾਂ ਨੇ ਲਿਖਿਆ ਕਿ – ਕੋਵਿਡ ਦੇ ਵੱਧਦੇ ਮਾਮਲਿਆਂ ਤੇ ਸਿਨੇਮਾ ਘਰ ਲਈ ਨਵੇਂ ਦਿਸ਼ਾ ਨਿਰਦੇਸ਼ ਮੁਤਾਬਿਕ ਵੀਕਐਂਡ ਤੇ ਰਾਤ ਨੂੰ ਸਿਨੇਮਾ ਘਰਾਂ ਦੇ ਬੰਦ ਹੋਣ ਕਾਰਨ ਅਸੀਂ ਆਪਣੀ ਪੁਆੜਾ ਫਿਲਮ ਦੀ ਅਗਲੀ ਤਾਰੀਕ ਤੱਕ ਇਸਨੂੰ ਮੁਲਤਵੀ ਕਰ ਦਿੱਤਾ ਹੈ।ਸਾਨੂੰ ਫਿਲਮ ਦੇ ਟ੍ਰੇਲਰ ਗੀਤਾਂ ਤੇ ਪੋਸਟਰਾਂ ਲਈ ਸਕਾਰਾਤਮਕ ਤੇ ਉਤਸ਼ਾਹਜਨਾਮ ਪ੍ਰਤੀਕਿਰਿਆ ਮਿਲੀ ਹੈ। ਇਸ ਲਈ ਅਸੀਂ ਮਾਹੌਲ ਸਾਧਾਰਨ ਹੋਣ ਤੇ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਫੈਂਸਲਾ ਕੀਤਾ।
ਤੁਹਾਡੇ ਪਿਆਰ ਲਈ ਧੰਨਵਾਦ , ਸੁਰੱਖਿਅਤ ਤੇ ਸੇਹਤਮੰਦ ਰਹੋ। ਦੱਸ ਦੇਈਏ ਕਿ ਕੋਰੋਨਾ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਲੋਕਾਂ ਵਿੱਚ ਇਸ ਦਾ ਡਰ ਮੁੜ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਇਸ ਫਿਲਮ ਦੀ ਰਿਲੀਜ਼ ਤਰੀਕ ਮੁਲਤਵੀ ਕਰ ਦਿਤੀ ਗਈ ਹੈ। ਜੇਕਰ ਇਸੇ ਤਰਾਂ ਕੋਰੋਨਾ ਦੇ ਮਾਮਲੇ ਵੱਧਦੇ ਰਹੇ ਤਾ ਮੁੜ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਅਜਿਹੇ ਵਿੱਚ ਫਿਲਮਾਂ ਨੂੰ ਵੱਡਾ ਘਾਟਾ ਪੈ ਸਕਦਾ ਹੈ। ਦੱਸ ਦੇਈਏ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਇਹ ਫਿਲਮ ਪੁਆੜਾ , ਰੁਪਿੰਦਰ ਚਾਹਲ ਵਲੋਂ ਪਹਿਲੀ ਵਾਰ ਨਿਰਦੇਸ਼ਿਤ ਕੀਤੀ ਗਈ ਹੈ। A & A ਪਿਕਚਰਜ ਤੇ ਬ੍ਰੈਟ ਫਿਲਮਾਂ , ਅਤੁਲ ਭੱਲਾ ,ਪਵਨ ਗਿੱਲ , ਅਨੁਰਾਗ ਸਿੰਘ ,ਅਮਨ ਗਿੱਲ , ਬਲਵਿੰਦਰ ਸਿੰਘ ਜਾਂਜੂਆ ਵਲੋਂ ਨਿਰਮਿਤ ਹੈ। ਦੱਸਣਯੋਗ ਹੈ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਵੀ ਕਈ ਫਿਲਮ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਜਿਸ ਵਿੱਚ ਉਹਨਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਸੀ। ਤੇ ਹੁਣ ਫਿਰ ਇਸ ਫ਼ਿਲਮ ਦੀ ਉਡੀਕ ਦਰਸ਼ਕ ਬਹੁਤ ਹੀ ਉੱਤਸੁਕਤਾ ਦੇ ਨਾਲ ਕਰ ਰਹੇ ਹਨ।