Punjabi actor Darshan Aulakh : ਦਰਸ਼ਨ ਔਲਖ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਖੇਤੀ ਬਿੱਲਾਂ ਦੇ ਵਿਰੋਧ ‘ਚ ਉਹ ਖੁਦ ਵੀ ਧਰਨੇ ‘ਚ ਸ਼ਾਮਿਲ ਹੋਏ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਹਿਮਾਚਲ ਪ੍ਰਦੇਸ਼ ‘ਚ ਗਏ ਹਨ ।
ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਚਲਾਨ ਸਿਰਫ ਇਸ ਲਈ ਕੱਟ ਦਿੱਤਾ ਕਿਉਂਕਿ ਉਨ੍ਹਾਂ ਨੇ ਆਪਣੀ ਗੱਡੀ ‘ਤੇ ਕਿਸਾਨੀ ਦੀ ਝੰਡਾ ਲਗਾਇਆ ਹੋਇਆ ਸੀ । ਦਰਸ਼ਨ ਔਲਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਲਾਨ ਕਟਵਾਇਆ ਕਿਉਂਕਿ ਉਨ੍ਹਾਂ ਨੂੰ ਕਿਸਾਨੀ ਦਾ ਝੰਡਾ ਉਤਾਰਨਾ ਮਨਜ਼ੂਰ ਨਹੀਂ ਸੀ ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹਿਮਾਚਲ ਆਉਣ ਤਾਂ ਕਿਸਾਨੀ ਦਾ ਝੰਡਾ ਆਪਣੀਆਂ ਗੱਡੀਆਂ ਤੋਂ ਨਾਂ ਉਤਾਰਨ।
ਸਿਰਫ਼ ਹਜ਼ਾਰ ਰੁਪਏ ਦਾ ਚਲਾਨ ਹੈ ਤੁਸੀਂ ਚਲਾਨ ਕਟਵਾ ਲੈਣਾ । ਪਰ ਕਿਸਾਨੀ ਦਾ ਝੰਡਾ ਨਾਂ ਉਤਾਰਿਓ। ਦਰਸ਼ਨ ਔਲਖ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ । ਦਰਸ਼ਨ ਔਲਖ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੂੰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ ਗਿਆ ਹੈ। ਆਪਣੀ ਅਦਾਕਾਰੀ ਨਾਲ ਉਹਨਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਦਰਸ਼ਨ ਔਲਖ ਨੂੰ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਵਿਲੇਨ ਵਜੋਂ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕੀ ਪਿਛਲੇ ਕਾਫੀ ਸਮੇ ਤੋਂ ਧਰਨੇ ਤੇ ਬੈਠੇ ਹੋਏ ਕਿਸਾਨਾਂ ਦਾ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰ ਤੇ ਕਲਾਕਾਰ ਸਮਰਥਨ ਕਰ ਰਹੇ ਹਨ । ਕਿਸਾਨ ਲਗਾਤਾਰ ਧਰਨੇ ਤੇ ਡਟੇ ਹੋਏ ਹਨ ਕਿ ਅਸੀਂ ਇਹ ਕਾਨੂੰਨ ਰੱਧ ਕਰਵਾਏ ਬਿਨਾ ਨਹੀਂ ਜਾਵਾਂਗੇ।