Punjabi Actress Oshinbrar brother : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ oshinbrar ਜਿਸ ਨੇ ਹੁਣ ਤੱਕ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਵਿੱਚ ਕੰਮ ਕੀਤਾ ਹੈ ਤੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ – ਮੇਰਾ ਭਰਾ Ventilator ਤੇ ਹੈ। ਕਿਰਪਾ ਕਰਕੇ ਉਸ ਲਈ ਅਰਦਾਸ ਕਰੋ। ਜਿਸ ਦੇ ਨਾਲ ਉਹਨਾਂ ਨੇ ਇੱਕ ਹੋਰ ਸਟੋਰੀ ਸਾਂਝੀ ਕਰਦੇ ਹੋਏ ਕੋਰੋਨਾ ਮਹਾਮਾਰੀ ਦੇ ਵਿੱਚ ਡਾਕਟਰਾਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਬਾਰੇ ਗੱਲ ਕੀਤੀ ਹੈ। ਉਹਨਾਂ ਕਿਹਾ ਕਿ – ਕੋਈ ਵੀ ਗ਼ਲਤੀ ਦੇ ਨਾਲ ਸੈਕਟਰ 16 ਦੇ Multispeciality ਹਸਪਤਾਲ ਚੰਡੀਗੜ੍ਹ ਵਿੱਚ ਨਾ ਜਾਇਓ। ਮੇਰੇ ਭਰਾ ਦੀ ਅਜੇ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ ਹੈ।
ਮੇਰੇ ਭਰਾ ਨੂੰ ਕੋਵਿਡ ਵਾਰਡ ਵਿੱਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ। ਤੇ ਉਸ ਨੂੰ ਇੰਨੀਆਂ heavy ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ ਦੇ ਵਿੱਚ acid ਬਣ ਗਿਆ। 6-7 ਦਿਨਾਂ ਤੋਂ ਉਹ ਕੁੱਝ ਖਾ ਵੀ ਨਹੀਂ ਰਹੇ ਸਨ। ਅਸੀਂ ਡਾਕਟਰ ਨੂੰ ਬਹੁਤ ਪੁੱਛਿਆ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ , ਇੰਨੀਆਂ ਦਵਾਈਆਂ ਤੇ ਐਂਟੀਬਾਇਓਟਿਕਸ ਦੇਣ ਦੇ ਬਾਵਜੂਦ ਵੀ ਮੇਰਾ ਭਰਾ ਕੋਈ ਰਿਕਵਰੀ ਨਹੀਂ ਕਰ ਰਿਹਾ। ਅਸੀਂ ਮੇਰੇ ਭਰਾ ਨੂੰ ਇਸ ਹਸਪਤਾਲ ਨਹੀਂ ਸੀ ਲੈਕੇ ਜਾਣਾ ਪਰ ਕਿਸੇ ਵੀ ਹਸਪਤਾਲ ਜਗਾਹ ਨਹੀਂ ਸੀ ਤਾ ਸਣੁ ਉਹਨਾਂ ਨੂੰ ਇਥੇ ਲੈ ਕੇ ਜਾਣਾ ਪਿਆ। ਕੇਂਦੇ ਡਾਕਟਰ ਰੱਬ ਦਾ ਉਪ ਹੁੰਦੇ ਹਨ ਪਰ ਕਿ ਉਹ ਮਰੀਜ ਨੂੰ ਇੰਨੀ ਬੁਰੀ ਤਰਾਂ ਦੇਖਦੇ ਹਨ treat ਕਰਦੇ ਹਨ ਮੈਂ ਸੋਚ ਵੀ ਨਹੀਂ ਸਕਦੀ। ਕਿਰਪਾ ਕਰਕੇ ਇਸ ਹਸਪਤਾਲ ਕੋਈ ਵੀ ਨਾ ਜਾਇਓ ਕਿਊ ਕਿ ਡਾਕਟਰ ਲੋਕਾਂ ਦੀ ਜਿੰਦਗੀ ਦੇ ਨਾਲ ਖੇਡਦੇ ਹਨ ਬਸ। ਮੇਰੇ ਭਰਾ ਦੀ ਉਮਰ ਅਜੇ ਸਿਰਫ 31 ਸਾਲ ਹੈ। ਪਰ ਇਸ ਸਮੇ ਉਹ ICU ਦੇ ਵਿੱਚ alchemist hospital , ਪੰਚਕੂਲਾ ਵਿਖੇ ਹੈ ਡਾਕਟਰਾਂ ਦੇ ਨਾਮ ਵੀ ਉਹਨਾਂ ਨੇ ਦੱਸੇ ਹਨ।
ਜੋ ਕਿ ਹਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਇਆ । Dr.jasbir , Dr.Davinder , Dr.Amarjit . ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਡਾਕਟਰ ਕਹਿੰਦੇ ਰਹੇ ਕਿ ਮਰੀਜ ਠੀਕ ਹੈ ਜਲਦ ਹੀ ਫਰਕ ਪੈ ਜਾਉ। ਪਰ ਕੁੱਝ ਵੀ ਠੀਕ ਨਹੀਂ ਹੋਇਆ। ਉਹਨਾਂ ਨੇ ਦਸਦੇ ਹੋਏ ਕਿਹਾ ਕਿ ਹਨ ਡਾਕਟਰਾਂ ਨੇ ਕੋਈ regular ਟੈਸਟ ਵੀ ਨਹੀਂ ਕੀਤਾ ਤੇ ਨਾ ਹੀ ਚੱਜ ਨਾਲ ਉਹਨਾਂ ਨੂੰ ਦੇਖਿਆ। ਤੇ ਜਿਸ ਦਾ ਸਿੱਟਾ ਹੈ ਕਿ ਅੱਜ ਮੇਰਾ ਵੀਰ Ventilator ਤੇ ਹੈ। ਉਹ ਵੀ ਹਨ ਡਾਕਟਰ ਦੀ ਲਾਪਰਵਾਹੀ ਦੇ ਕਾਰਨ। ਨਰਸਾ ਸਮੇ ਸਿਰ ਡਰਿਪ ਤੱਕ ਨਹੀਂ ਸੀ ਬਦਲਦੀਆਂ ਤੇ ਨਾ ਹੀ ਜਲਦੀ ਦੇਖਣ ਆਉਂਦੀਆਂ ਸਨ। 5-6 ਦਿਨਾਂ ਦੇ ਵਿੱਚ ਹੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਕਰ ਦਿੱਤੀ। ਅਸੀਂ ਇੰਨਾ ਕਿਹਾ ਵੀ ਪਰ ਅਖੀਰ ਉਹਨਾਂ ਨੇ ਆ ਕੇ ਕਹਿ ਦਿੱਤਾ ਕਿ ਸਾਡੇ ਹੱਥ ਖੜੇ ਹਨ ਹੁਣ ਅਸੀਂ ਕੁੱਝ ਨਹੀਂ ਕਰ ਸਕਦੇ । ਦੱਸਣਯੋਗ ਹੈ ਕਿ ਇਹ ਸਭ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣਾ ਦੁੱਖ ਬਿਆਨ ਕਰ ਰਹੀ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਅੱਜ ਹਜਾਰਾਂ ਲੋਕ ਬਹੁਤ ਦੁੱਖੀ ਹਨ ਤੇ ਜਿਸ ਦੇ ਚਲਦੇ ਬਾਲੀਵੁੱਡ ਤੇ ਪੋਲੀਵੁਡ ਦੇ ਅਦਾਕਾਰ ਵੀ ਨਹੀਂ ਬੱਚ ਸਕਦੇ।