Punjabi artists at Singhu : ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾ ਦਾ ਸਮਰਥਨ ਮਿਲ ਰਿਹਾ ਹੈ। ਭਾਰਤ ਤੇ ਵਿਦੇਸ਼ ਵਾਸੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਸਮਰਥਨ ਕਰ ਰਹੇ ਹਨ। ਜਿੱਥੇ ਕੁੱਝ ਕੁ ਲੋਕ ਸਰਕਾਰ ਦੀ ਬੋਲੀ ਅਜੇ ਤੱਕ ਵੀ ਬੋਲ ਰਹੇ ਹਨ। ਦੱਸ ਦੇਈਏ ਕਿ ਸਮੂਹ ਪੰਜਾਬੀ ਇੰਡਸਟਰੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਪੂਰਾ ਸਮਰਥਨ ਕਰ ਰਹੇ ਹਨ ਤੇ ਹਰ ਰੋਜ਼ ਕੋਈ ਨਾ ਕੋਈ ਅਦਾਕਾਰ ਕਿਸਾਨੀ ਧਰਨੇ ਤੇ ਪਹੁੰਚਿਆ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਸਿੰਘੂ ਕੁੰਡਲੀ ਬਾਰਡਰ , ਖਟਕੜ ਕਲਾਂ , ਸ਼ਹੀਦ ਭਗਤ ਸਿੰਘ ਦੇ ਅੱਜ ਸ਼ਹੀਦੀ ਦਿਹਾੜੇ ਤੇ ਪਹੁੰਚੇ ਹਨ। ਜੋ ਕਿ ਆਪਣੀਆਂ ਗੱਲਾਂ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕਰ ਰਹੇ ਹਨ।
ਸਭ ਤੋਂ ਪਹਿਲਾ ਪੰਜਾਬੀ ਗਾਇਕ ਮਲਕੀਤ ਸਿੰਘ ਜੋ ਓਥੇ ਪਹੁੰਚੇ ਹੋਏ ਹਨ। ਸਟੇਜ ਤੋਂ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਆਖਿਆ ਕਿ – ਉਹਨਾਂ ਨੇ ਆਖਿਆ ਕਿ ਜਿੰਨੇ ਇਹ ਸਭ ਬੈਠੇ ਹਨ ਇਹ ਸਾਡੇ ਆਪਣੇ ਹਨ , ਸਾਡੀਆਂ ਆਪਣੀਆਂ ਮਾਵਾਂ ਹਨ ਤੇ ਭੈਣਾਂ ਹਨ। ਉਹਨਾ ਨੇ ਕਿਹਾ ਹੁਣ ਜਦੋ ਵੀ ਕੋਈ NRI ਆਉਂਦਾ ਹੈ ਤਾ ਉਸਦਾ ਦਿਲ ਇਥੇ ਆਉਣ ਨੂੰ ਜਰੂਰ ਕਰਦਾ ਹੈ। ਉਹਨਾਂ ਨੇ ਕਿਹਾ ਮੈ ਇਥੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਤੇ ਤੁਹਾਡਾ ਸਾਥ ਦੇਣ ਆਇਆ ਹਾਂ। ਪ੍ਰਮਾਤਮਾ ਕਰੇ ਅਸੀਂ ਸਾਰੇ ਇੱਥੋਂ ਜਿੱਤ ਕੇ ਜਾਈਏ। ਸਭ ਦਾ ਹੋਂਸਲਾ ਅਫਜਾਈ ਕਰਦੇ ਹੋਏ ਉਹਨਾਂ ਆਪਣੇ ਗੀਤ ਦੀਆ 2 ਕੁ ਲਾਈਨਾਂ ਵੀ ਗਾਈਆਂ।
ਜਿਸ ਤੋਂ ਬਾਅਦ ਪੰਜਾਬੀ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਵੀ ਉੱਥੇ ਪਹੁੰਚੇ ਤੇ ਉਹਨਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿਤੀ। ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਵੀ ਉਹਨਾਂ ਨੇ ਆਖਿਆ ਕਿ ਪਰਮਾਤਮਾ ਕਰੇ ਜਲਦੀ ਮੇਹਰ ਹੋਵੇ ਤੇ ਸਾਨੂੰ ਸਾਡੇ ਹੱਕ ਜਲਦ ਹੀ ਮਿਲ ਜਾਣ। ਜਿਸ ਤੋਂ ਬਾਅਦ ਰਵਿੰਦਰ ਗਰੇਵਾਲ ਨੇ ਆਪਣੇ ਗੀਤਾਂ ਦੇ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਪੰਜਾਬੀ ਇੰਡਸਟਰੀ ਦੇ ਇਹਨਾਂ ਕਲਾਕਾਰਾਂ ਤੋਂ ਬਾਅਦ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਵੀ ਪਹੁੰਚੇ ਸਨ ਜਿਹਨਾਂ ਨੇ ਸਟੇਜ ਤੋਂ ਕਿਸਾਨਾਂ ਦਾ ਸਮਰਥਨ ਕਰਦਾ ਹੋਏ ਕਿਹਾ ਕਿ – ਉਹਨਾਂ ਨੇ ਕਿਹਾ ਇਹ ਬਿੱਲ ਅਸੀਂ ਵਾਪਿਸ ਜਰੂਰ ਕਰਵਾਉਣੇ ਹਨ ਪਰ ਕਿ ਇਸ ਨਾਲ ਇਸ ਦਾ ਹੱਲ ਹੋ ਜਾਉ ? ਉਹਨਾਂ ਨੇ ਕਿਹਾ ਕਿ ਮੇਰੀ ਇਹ ਮੇਰੀ ਇਹ ਬੇਨਤੀ ਹੈ ਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਸਭ ਕੁੱਝ ਆਪਣੇ ਬਲ ਨਾਲ ਹੀ ਲੈਣਾ ਪੈਂਦਾ ਹੈ। ਜਿਸ ਲਈ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ ਤੇ ਆਪਣੇ ਫੈਂਸਲੇ ਖੁਦ ਲੈਣੇ ਪੈਣੇ ਹਨ। ਉਹਨਾਂ ਨੇ ਗੁਰੂਆਂ ਦੀ ਗੱਲਾਂ ਨਾਲ ਸੰਬੋਧਨ ਕਰਦਾ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂ ਦੇ ਸਿਖਾਏ ਰਾਸਤੇ ਤੇ ਚਲਣਾ ਪੈਣਾ ਹੈ ਤੇ ਜੇਕਰ ਆਪਣੀਆਂ ਜਮੀਨ ਬਚਉਣੀਆਂ ਹਨ ਤਾ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ। ਆਪਣੀਆਂ ਗੱਲਾਂ ਨਾਲ ਇਸ ਤਰਾਂ ਯੋਗਰਾਜ ਸਿੰਘ ਨੇ ਕਿਸਾਨਾਂ ਦਾ ਸਮਰਥਨ ਕੀਤਾ।
ਇਹ ਵੀ ਦੇਖੋ : ਤਰਸੇਮ ਸਿੰਘ ਮੋਰਾਂਵਾਲੀ ਨੇ ਕਰ ‘ਤੀ ਸਰਕਾਰਾਂ ਦੀ ਖਿੱਚਾਈ, ਖਾੜਕੂ ਕੋਈ ਬਣਦਾ ਨੀ, ਇਹ ਬਣਾਉਂਦੇ ਨੇ