Punjabi industry joined the farmers : ਕੱਲ੍ਹ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਆਪਣੇ ਨਿੱਜੀ ਵਾਹਨ ਘਰੇ ਛੱਡ ਕੇ ਇਕੋ ਬੱਸ ਚ ਸਵਾਰ ਹੋ ਕਿਸਾਨਾਂ ਦੀ ਹਮਾਇਤ ਤੇ ਮੋਦੀ ਸਰਕਾਰ ਨੂੰ ਪੰਜਾਬੀਆਂ ਦੀ ਏਕਤਾ ਦਾ ਸਬੂਤ ਦੇਣ ਚੰਡੀਗੜ੍ਹ ਤੋਂ ਦਿੱਲੀ ਗਏ ਹਨ। ਇਹ ਪੰਜਾਬ ਦੀ ਇਕਜੁਟਤਾ ਦਾ ਸਬੂਤ ਹੈ। ਮਨੋਰੰਜਨ ਜਗਤ ਦੀ ਏਕਤਾ ਦਾ ਸਬੂਤ ਹੈ। ਕਿਸਾਨ ਦਾ ਅਸਲੀ ਕਿਰਦਾਰ ਤੇ ਦਰਦ ਪੰਜਾਬੀ ਕਲਾਕਾਰ ਹੀ ਸਮਝਦੇ ਹਨ । ਬਾਲੀਵੁੱਡ ਵਾਲੇ ਤਾਂ ਪੱਗਾਂ ਬੰਨਣ ਵਾਲੇ ਤੋਂ ਕਿਰਾਏ ਦੀ ਪੱਗ ਬਣਵਾਕੇ ਪੰਜਾਬ ਦੇ ਖੇਤਾਂ ਚ “ਨੌਟਕੀ” ਕਰਕੇ ਪੈਸਾ ਕਮਾਉਣਾ ਹੀ ਜਾਣਦੇ ਹਨਉਹ ਕੀ ਜਾਨਣ ਕਿਸਾਨੀ ਕੀ ਹੈ।
ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦੋ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ । ਕਿਸਾਨਾਂ ਨੂੰ ਹਰ ਕੋਈ ਸੁਪੋਰਟ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਕੌਮਾਂਤਰੀ ਪੱਧਰ ਦੇ ਸਿਤਾਰੇ ਵੀ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਦਿੱਗਜ ਸਿਤਾਰੇ ਅੱਜ ਦਿੱਲੀ ‘ਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਪੋਟ ਕਰਨ ਲਈ ਪਹੁੰਚੇ । ਜਿਸਦਾ ਇੱਕ ਵੀਡੀਓ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊੂਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕ ਪੰਮੀ ਬਾਈ, ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਂਸਲ, ਸੁਨੀਤਾ ਧੀਰ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਸਰਦਾਰ ਸੋਹੀ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ ।
ਇਹ ਸਾਰੇ ਸਿਤਾਰੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹੁੰਚੇ ਸਨ । ਇਨ੍ਹਾਂ ਸਭ ਨੇ ਧਰਨੇ ‘ਚ ਪਹੁੰਚ ਕੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ । ਦੱਸ ਦਈਏ ਕਿ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਹਾਲੇ ਤੱਕ ਸਰਕਾਰ ਵੱਲੋਂ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਜਿਵੇ – ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ ,ਮਲਕੀਤ ਰੌਣੀ , ਯੋਗਰਾਜ ਤੇ ਹੋਰ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਸਭ ਇੱਕੋ ਬੱਸ ਦੇ ਵਿੱਚ ਇਕੱਠੇ ਅੱਜ ਸਿੰਘੂ ਬਾਰਡਰ ਤੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਪਹੁੰਚਣਗੇ। ਸਭ ਕਿਰਤੀ ਕਿਸਾਨ ਕਲਾਕਾਰ ਏਕਤਾ ਦੇ ਨਾਅਰੇ ਲਾਉਂਦੇ ਹੋਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਵੇ ਸਾਡੇ ਕੋਲ ਜ਼ਮੀਨਾਂ ਨਹੀਂ ਹਨ ਪਰ ਜ਼ਮੀਰਾਂ ਹਨ ਜੋ ਕਿ ਜਾਗਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨਾ ਹੈ। ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਉਣ ਜਾ ਰਹੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ।