Punjabi industry marched towards Delhi : ਪਿਛਲੇ ਕਾਫੀ ਸਮੇ ਤੋਂ ਦਿੱਲੀ ਵਿੱਚ ਕਿਸਾਨਾਂ ਦਾ ਕੇਂਦਰ ਵੱਲੋ ਪਾਸ ਕੀਤੇ ਗਏ ਕਾਨੂੰਨਾਂ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਲਗਾਤਾਰ ਹਨ ਕ਼ਾਨੂਨ ਨੂੰ ਰੱਧ ਕਰਵਾਉਣ ਲਈ ਡਟੇ ਹੋਏ ਹਨ ਪਰ ਦੂਜੇ ਪਾਸੇ ਸਰਕਾਰ ਅੜੀ ਹੋਈ ਹੈ ਕਿ ਉਹ ਇਹ ਬਿੱਲ ਰੱਧ ਨਹੀਂ ਕਰਨਗੇ। ਕਿਸਾਨਾਂ ਨੂੰ ਬਹੁਤ ਸਾਰੇ ਵਰਗਾ ਦਾ ਸਮਰਥਨ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਸਾਰੀ ਦੇ ਸਾਰੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ ਕਿਉਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਖੇਤੀ ਕਿੰਝ ਹੁੰਦੀ ਹੈ ਅਸੀਂ ਕਲਾਕਾਰ ਹੋਣ ਤੋਂ ਪਹਿਲਾ ਕਿਸਾਨਾਂ ਦੇ ਪੁੱਤਰ ਹਾਂ।
ਪੰਜਾਬ ਦੇ ਅੱਜ ਬਹੁਤ ਸਾਰੇ ਕਲਾਕਾਰ ਆਪਣੇ ਨਿੱਜੀ ਵਾਹਨ ਘਰੇ ਛੱਡ ਕੇ ਇਕੋ ਬੱਸ ਚ ਸਵਾਰ ਹੋ ਕਿਸਾਨਾਂ ਦੀ ਹਮਾਇਤ ਤੇ ਮੋਦੀ ਸਰਕਾਰ ਨੂੰ ਪੰਜਾਬੀਆਂ ਦੀ ਏਕਤਾ ਦਾ ਸਬੂਤ ਦੇਣ ਚੰਡੀਗੜ੍ਹ ਤੋਂ ਦਿੱਲੀ ਗਏ ਹਨ। ਇਹ ਪੰਜਾਬ ਦੀ ਇਕਜੁਟਤਾ ਦਾ ਸਬੂਤ ਹੈ। ਮਨੋਰੰਜਨ ਜਗਤ ਦੀ ਏਕਤਾ ਦਾ ਸਬੂਤ ਹੈ। ਕਿਸਾਨ ਦਾ ਅਸਲੀ ਕਿਰਦਾਰ ਤੇ ਦਰਦ ਪੰਜਾਬੀ ਕਲਾਕਾਰ ਹੀ ਸਮਝਦੇ ਹਨ । ਬਾਲੀਵੁੱਡ ਵਾਲੇ ਤਾਂ ਪੱਗਾਂ ਬੰਨਣ ਵਾਲੇ ਤੋਂ ਕਿਰਾਏ ਦੀ ਪੱਗ ਬਣਵਾਕੇ ਪੰਜਾਬ ਦੇ ਖੇਤਾਂ ਚ “ਨੌਟਕੀ” ਕਰਕੇ ਪੈਸਾ ਕਮਾਉਣਾ ਹੀ ਜਾਣਦੇ ਹਨਉਹ ਕੀ ਜਾਨਣ ਕਿਸਾਨੀ ਕੀ ਹੈ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਜਿਵੇ – ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ ,ਮਲਕੀਤ ਰੌਣੀ , ਯੋਗਰਾਜ ਤੇ ਹੋਰ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਸਭ ਇੱਕੋ ਬੱਸ ਦੇ ਵਿੱਚ ਇਕੱਠੇ ਅੱਜ ਸਿੰਘੂ ਬਾਰਡਰ ਤੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਪਹੁੰਚਣਗੇ। ਸਭ ਕਿਰਤੀ ਕਿਸਾਨ ਕਲਾਕਾਰ ਏਕਤਾ ਦੇ ਨਾਅਰੇ ਲਾਉਂਦੇ ਹੋਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਵੇ ਸਾਡੇ ਕੋਲ ਜ਼ਮੀਨਾਂ ਨਹੀਂ ਹਨ ਪਰ ਜ਼ਮੀਰਾਂ ਹਨ ਜੋ ਕਿ ਜਾਗਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨਾ ਹੈ। ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਉਣ ਜਾ ਰਹੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ।
ਇਸ ਵਿੱਚ ਕਈ ਅਦਕਾਰਾ ਵੀ ਸ਼ਾਮਿਲ ਹਨ ਜੋ ਕਿ ਬਹੁਤ ਹੀ ਜੋਸ਼ ਨਾਲ ਨਾਅਰੇ ਲਗਾਉਂਦੇ ਹੋਏ ਜਾ ਰਹੀਆਂ ਹਨ ਕਿ ਅਸੀਂ ਆਪਣੇ ਕਿਸਾਨ ਭਰਾਵ ਦੇ ਨਾਲ ਹਾਂ ਤੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਬਹੁਤ ਹੀ ਸਮੇ ਤੋਂ ਦਿੱਲੀ ਧਰਨੇ ਤੇ ਬੈਠੇ ਹੋਏ ਹਨ ਬਹੁਤ ਹੀ ਸ਼ਾਂਤੀਪੂਰਵਕ ਅੰਦੋਲਨ ਇਹ ਚਲ ਰਿਹਾ ਹੈ ਜਿਸ ਵਿਚ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਇਹ ਅੰਦੋਲਨ ਲਗਾਤਾਰ ਜਾਰੀ ਹੈ। ਪੰਜਾਬੀ ਜਗਤ ਦੇ ਕਲਾਕਾਰ ਵੀ ਆਪਣੇ ਗੀਤ ਰਹੀ ਲਗਾਤਾਰ ਸੋਸ਼ਲ ਮੀਡਿਆ ਰਾਹੀਂ ਵੀ ਸੁਪੋਰਟ ਕਰ ਰਹੇ ਹਨ।
ਇਹ ਵੀ ਦੇਖੋ :ਦਿੱਲੀ ਸਿੰਘੂ ਬਾਰਡਰ ਤੇ ਜਾ ਰਹੇ ਪੰਜਾਬੀ ਇੰਡਸਟਰੀ ਦੇ ਕਲਾਕਾਰ