Punjabi industry Stars gathered in Chandigarh : ਪਿਛਲੇ ਕਾਫੀ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ ਅੱਗੇ ਆ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਅੱਗੇ ਹੋ ਕੇ ਹਰ ਕਾਰਜ ਕਰ ਰਹੇ ਹਨ । ਜਿਸ ਦੇ ਚੱਲਦੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵਲੋਂ ਇਕੱਠੇ ਹੋ ਕੇ ਵੱਡਾ ਐਲਾਨ ਕੀਤਾ ਗਿਆ ਹੈ। ਜਿਹਨਾਂ ਵਿੱਚ ਪੰਜਾਬੀ ਇੰਡਸਟਰੀ ਦੇ ਸਰਬਜੀਤ ਚੀਮਾ , ਸੋਨੀਆ ਮਾਨ , ਤੇ ਯੋਗਰਾਜ ਸਮੇਤ ਸਿਤਾਰਿਆਂ ਨੇ ਇਕੱਠੇ ਹੋ ਕੇ ਅੱਜ ਕਾਨਫਰੇਂਸ ਕੀਤੀ ਹੈ। ਜਿਸ ਵਿੱਚ ਸਰਬਜੀਤ ਚੀਮਾ ਨੇ ਕਿਹਾ ਕਿ – 13 ਅਪ੍ਰੈਲ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ । ਉਹਨਾਂ ਕਿਹਾ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਸਭ ਮਿਲਕੇ ਇਕੱਠੇ ਹੋ ਰਹੇ ਹਾਂ , ਜਿਥੇ ਆਪਾ ਆਪਣੇ ਕਿਸਾਨੀ ਅੰਦੋਲਨ ਦੀ ਸਫਲਤਾ ਦੇ ਲਈ ਅਰਦਾਸ ਕਰਨੀ ਹੈ ਤੇ ਨਾਲ ਹੀ ਉਹਨਾਂ ਨੇ ਸਭ ਨੂੰ 13 ਤਾਰੀਖ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ। ਉਹਨਾਂ ਨੇ ਇਸੇ ਤਰਾਂ ਹੀ ਸਹਿਯੋਗ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਤੇ ਹੁਣ ਕਿਸਾਨਾਂ ਲਈ ਤੁਰਨਾ ਸਾਡਾ ਇੱਕ ਫਰਜ਼ ਹੈ। ਵਿਸਾਖੀ ਦੇ ਇਸ ਖਾਸ ਦਿਹਾੜੇ ਤੇ ਜੋ ਕਿ ਖਾਲਸਾ ਸਾਜਨਾ ਦਿਵਸ ਹੈ ਤੇ ਕਿਸਾਨਾਂ ਲਈ ਵੀ ਮਹੱਤਵਪੂਰਨ ਦਿਨ ਹੈ।
ਉਸਦੇ ਚਲਦੇ ਅਸੀਂ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਅੱਗੇ ਆਪਣੀ ਬੇਨਤੀ ਜਰੂਰ ਕਰਾਂਗੇ। ਉਹਨਾਂ ਕਿਹਾ ਸਰਕਾਰ ਹੁਣ ਕੋਰੋਨਾ ਦੇ ਭਾਣੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਉਹਨਾਂ ਕਿਹਾ ਅਨੰਦਪੁਰ ਸਾਹਿਬ ਜਾਣ ਦਾ ਉਸਦੀਂ ਮੇਨ ਮਕਸਦ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਤੇ ਇਕੱਠੇ ਹੋ ਕੇ ਇਸ ਅੰਦੋਲਨ ਵਿੱਚ ਹਿੱਸਾ ਪਾਈਏ। ਜਿਸਦੇ ਨਾਲ ਹੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਤਾ ਕਿ ਸਾਡਾ ਕਿਸਾਨੀ ਅੰਦੋਲਨ ਸਫਲ ਹੋਵੇ ਤੇ ਜਿਹਨਾਂ ਬਜ਼ੁਰਗਾਂ ਤੇ ਨੌਜੁਆਨਾਂ ਨੇ ਸ਼ਹੀਦੀ ਪਾਈ ਹੈ ਉਹਨਾਂ ਲਈ ਵੀ ਅਰਦਾਸ ਕਰਨੀ ਹੈ ਕਿਉਕਿ ਹੁਣ ਗਰਮੀਆਂ ਦਾ ਮੌਸਮ ਹੈ ਜਿਸ ਕਰਕੇ ਓਥੇ ਰਹਿਣ ਔਖਾ ਹੋ ਰਿਹਾ ਹੈ। ਉਹਨਾਂ ਨੇ ਸਭ ਨੂੰ ਤੇ ਪੰਜਾਬੀ ਇੰਡਸਟਰੀ ਦੇ ਬਾਕੀ ਗਾਇਕਾਂ ਨੂੰ ਵੀ ਓਥੇ ਪਹੁੰਚਣ ਦੀ ਅਪੀਲ ਕੀਤੀ। ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦਾ ਬਹਾਨਾ ਛੱਡ ਦੀਓ ਜੇਕਰ ਇੰਨਾਂ ਹੀ ਕੋਰੋਨਾ ਫੈਲਿਆ ਹੋਇਆ ਹੈ ਤਾ ਸਭ ਤੋਂ ਪਹਿਲਾਂ ਇਹ ਬਿੱਲ ਰੱਧ ਕਰਵਾਏ ਜਾਂ ਤਾ ਜੋ ਦਿੱਲੀ ਧਰਨੇ ਤੇ ਬੈਠੇ ਲੋਕ ਆਪਣੇ ਘਰ ਵਾਪਿਸ ਜਾ ਸਕਣ ਤੇ ਬਿਮਾਰੀ ਤੋਂ ਬਚ ਸਕਣ।