punjabi singer ammy virk : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਜੋ ਇੱਕ ਤੋਂ ਬਾਅਦ ਇੱਕ ਲਗਾਤਾਰ ਹਿੱਟ ਫ਼ਿਲਮਾਂ ਦੇ ਵਿੱਚ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ 1947 ਦੇ ਵਿੱਚ ਹੋਈ ਵੰਡ ਦੇ ਦੌਰਾਨ ਪਾਕਿਸਤਾਨ ਤੋਂ ਕਈ ਪਰਿਵਾਰ ਉੱਜੜ ਕੇ ਭਾਰਤ ਆਏ ਸਨ। ਜਿਹਨਾਂ ਦੇ ਵਿੱਚੋ ਐਮੀ ਵਿਰਕ ਦਾ ਪਰਿਵਾਰ ਵੀ ਇੱਕ ਸੀ। ਜਿਸ ਦਾ ਖੁਲਾਸਾ ਐਮੀ ਵਿਰਕ ਨੇ ਆਪਣੇ ਟਵਿਟਰ ਅਕਾਊਟ ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕੀਤਾ ਹੈ।
ਦਰਅਸਲ ਇਹ ਵੀਡੀਓ ਇੱਕ ਉਰਦੂ ਚੈਨਲ ਵੀਡੀਓ ਪੁਆਇੰਟ ਦਾ ਹੈ। ਜਿਸ ਨੇ ਐਮੀ ਵਿਰਕ ਦੇ ਪੂਰਵਜਾਂ ਦੀ ਪੁਰਾਣੀ ਹਵੇਲੀ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਐਮੀ ਵਿਰਕ ਨੇ ਚੈਨਲ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਐਮੀ ਵਿਰਕ ਦੇ ਪੁਰਖੇ ਪਾਕਿਸਤਾਨ ਸ਼ੇਖੂਪੁਰਾ ਦੇ ਵਿੱਚ ਰਹਿੰਦੇ ਸਨ। ਉਹਨਾਂ ਦੀ ਪੁਰਾਣੀ ਹਵੇਲੀ ਅਜੇ ਵੀ ਪਿੰਡ ਦੇ ਵਿੱਚ ਹੈ।
ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿਗੁਰੂ ਸੱਚੇ ਪਾਤਸ਼ਾਹ ਲੰਮੀਆਂ ਉਮਰਾਂ ਕਰਨ ਤੁਹਾਡੀਆਂ ❤️🤗🙏🏻
— Ammy Virk (@AmmyVirk) August 17, 2021
ਜੋ ਕਿ 1 ਏਕੜ ਦੇ ਵਿੱਚ ਬਣੀ ਹੋਈ ਹੈ। ਹਵੇਲੀ ਬਹੁਤ ਹੀ ਸ਼ਾਨਦਾਰ ਤੇ ਵਿਲੱਖਣ ਆਰਕੀਟੈਕਚਰ ਸ਼ੈਲੀ ‘ਚ ਬਣੀ ਹੋਈ ਹੈ। ਮੌਜੂਦਾ ਸਮੇਂ ‘ਚ ਇੱਕ ਆਦਮੀ ਅਜੇ ਵੀ ਹਵੇਲੀ ਦੇ ਵਿੱਚ ਰਹਿੰਦਾ ਹੈ। ਐਮੀ ਵਿਰਕ ਵਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਤੇ ਪ੍ਰਸ਼ੰਸਕਾਂ ਦੇ ਵਲੋਂ ਵੀ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਐਮੀ ਵਿਰਕ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹਾਲ ਹੀ ਵਿੱਚ ਉਹਨਾਂ ਦੀ ਫਿਲਮ ਪੁਆੜਾ ਦਰਸ਼ਕਾਂ ਦੇ ਰੂਬਰੂ ਹੋਈ ਹੈ ਤੇ ਹੁਣ ਉਹਨਾਂ ਵਲੋਂ ਕਿਸਮਤ 2 ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ।