Punjabi singer Lehmber Hussainpuri : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਆਪਣੀ ਕਲਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ਵਿੱਚ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਤੇ ਅਜੇ ਸਿਵਾ ਠੰਡਾ ਵੀ ਨਹੀਂ ਹੋਇਆ ਅੱਜ ਉਹਨਾਂ ਦੀ ਭੈਣ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਚਲੇ ਗਏ।
![Punjabi singer Lehmber Hussainpuri](https://dailypost.in/wp-content/uploads/2021/04/173753862_3473020266137117_3913084890145064423_n.jpg)
ਉਹਨਾਂ ਦਾ ਸੰਸਕਾਰ ਅੱਜ ਦੁਪਹਿਰ 12 ਵਜੇ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ ਸ਼ਮਸ਼ਾਨ ਘਾਟ ਖੁਰਲਾਂ ਕੀਗਰਾ ਜਲੰਧਰ ਵਿਖੇ ਹੋਇਆ ਹੈ। ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਵਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਕੁੱਝ ਹੀ ਸਮੇਂ ਪਹਿਲਾਂ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ -ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਕੱਲ ਮਾਂ ਖੋਹ ਲਈ ਉਸ ਦਾ ਆਜੇ ਸਿਵਾ ਠੰਡਾ ਨਹੀਂ ਹੋਈਆ ਅੱਜ ਭੈਣ ਵੀ ਖੋਹ ਲਈ ਅੱਜ ਦੁਪਹਿਰ 12 ਵਜੇ ਸੰਸਕਾਰ ਕੀਤਾ ਜਾਵੇਗਾ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ ਸ਼ਮਸ਼ਾਨ ਘਾਟ ਖੁਰਲਾਂ ਕੀਗਰਾ ਜੰਲਧਰ ਵਹਿਗੂਰੁ ਮੇਹਰ ਕਰ।
![Punjabi singer Lehmber Hussainpuri](https://dailypost.in/wp-content/uploads/2021/04/173705870_3473020212803789_2242282907440398822_n.jpg)
ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਮਾਂ ਦੀ ਆਖਰੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ – ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਣ ਵਾਲੀ ਮਾਂ ਅੱਜ ਸਾਨੂੰ ਛੱਡ ਕੇ ਚਲੀ ਗਈ ਹੈ। ਅੱਜ ਸੰਸਕਾਰ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ , ਮੈਨੂੰ ਲਹਿੰਬਰ ਹੁਸੈਨਪੁਰੀ ਬਣਾਉਣ ਵਾਲੀ ਮਾਂ ਮੈਨੂੰ ਹਮੇਸ਼ਾ ਕਮੀ ਰਹੇਗੀ। ਇਸ ਸਮੇ ਲਹਿੰਬਰ ਹੁਸੈਨਪੁਰੀ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਤੇ ਪ੍ਰਸਿੱਧ ਗਾਇਕਾਂ ਦੇ ਵਿੱਚੋ ਇੱਕ ਸਨ। ਜਿਹਨਾਂ ਨੇ ਪੰਜਾਬੀ ਇੰਡਸਟਰੀ ਤੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾ ਲਈ ਹੈ।