punjabi singer malkit singh : ਇੰਟਰਨੈੱਟ ਦੇ ਜਮਾਨੇ ਵਿੱਚ,ਜਿੱਥੇ ਇਸਦੇ ਅਣਗਿਣਤ ਫਾਇਦੇ ਹਨ ਉਥੇ ਹੀ ਇਸਦੇ ਬਹੁਤ ਨੁਕਸਾਨ ਵੀ ਹਨ। ਅੱਜ ਹਰ ਇੱਕ ਇਨਸਾਨ ਦੀ ਜਰੂਰਤ ਬਣ ਗਿਆ ਹੈ ਇੰਟਰਨੈੱਟ ਅਤੇ ਸੋਸ਼ਲ ਮੀਡੀਆ। ਇਸ ਤੋਂ ਬਿਨਾ ਜ਼ਿੰਦਗੀ ਬੇਰੰਗ ਜਿਹੀ ਲੱਗਦੀ ਹੈ। ਹਰ ਆਮ ਤੋਂ ਲੈ ਕੇ ਖਾਸ ਤੱਕ ਇਸਦਾ ਆਦੀ ਹੋ ਚੁੱਕਾ ਹੈ। ਹਰ ਕੋਈ ਆਪਣੀ ਜ਼ਿੰਦਗੀ ਨਾਲ ਜੁੜੇ ਅਹਿਮ ਪਲ ਅਤੇ ਘਟਨਾ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦਾ ਹੈ। ਇਸੇ ਲੜੀ ਵਿੱਚ ਹੁਣ ਇੱਕ ਵੱਡੀ ਖ਼ਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚੋ ਸਾਹਮਣੇ ਆਈ ਹੈ।
ਪੰਜਾਬ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਦੇ ਸੋਸਲ ਮੀਡੀਆ ਹੈਂਡਲਜ਼ ਹੈਕ ਹੋ ਚੁੱਕੇ ਹਨ। ਉਹਨਾਂ ਨੇ ਆਪ ਲਾਇਵ ਹੋ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਅਕਾਊਂਟ ਦੋਵੇਂ ਹੈਂਡਲਜ਼ ਹੈਕ ਹੋ ਚੁੱਕੇ ਹਨ। ਕਿਸੇ ਵੀ ਤਰਾਂ ਦਾ ਕੋਈ ਵੀ ਮੈਸਜ ਜਾਂ ਕੋਈ ਪੋਸਟ ਆਉਂਦੀ ਹੈ ਤਾਂ ਪਲੀਜ਼ ਉਸਨੂੰ ਕਲਿੱਕ ਨਾ ਕਰੋ ਜਾਂ ਰਿਪ੍ਲਾਈ ਨਾ ਕਰੋ। ਉਹ ਉਹਨਾਂ ਵਲੋਂ ਨਹੀਂ ਭੇਜਿਆ ਗਿਆ। ਉਹਨਾਂ ਦੱਸਿਆ ਕਿ ਇਸਦੀ ਰਿਪੋਟ ਉਹਨਾਂ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕਰ ਦਿੱਤੀ ਹੈ ਅਤੇ ਬਹੁਤ ਹੀ ਜਲਦ ਉਹ ਇਸਨੂੰ ਸੁਲਝਾ ਕੇ ਵਾਪਿਸ ਫੇਸਬੁੱਕ ਤੇ ਲਾਈਵ ਹੋ ਕੇ ਅਗਲੇਰੀ ਜਾਣਕਾਰੀ ਸਾਂਝੀ ਕਰਨਗੇ।
ਉਹਨਾਂ ਦਾ ਕਹਿਣਾ ਸੀ ਕਿ ਇਸ ਤਰਾਂ ਦੇ ਕ੍ਰਾਈਮ ਅੱਜ ਕਲ ਬਹੁਤ ਵੱਧ ਗਏ ਹਨ ਤੁਸੀਂ ਵੀ ਬੱਚ ਕੇ ਰਹੋ। ਦੱਸਣਯੋਗ ਹੈ ਕਿ ਮਲਕੀਤ ਸਿੰਘ, ਇੰਗਲੈਂਡ ਦੇ ਵਸਨੀਕ ਹਨ ਤੇ ਪੰਜਾਬੀ ਭੰਗੜਾ ਗਾਇਕ ਹਨ। ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ “ਗੁੜ ਨਾਲੋ ਇਸ਼ਕ ਮਿੱਠਾ’, “ਤੂਤਕ ਤੂਤਕ ਤੂਤੀਯਾਂ”, “ਚਲ ਹੂਨ”, ਅਤੇ “ਜਿੰਦ ਮਾਹੀ” ਦੇ ਗਾਣਿਆਂ ਲਈ ਸਭ ਤੋਂ ਮਸ਼ਹੂਰ ਸੀ।