Punjabi singers on Valentine’s day : ਪ੍ਰੇਮੀ ਅਤੇ ਵਿਆਹੁਤਾ ਜੋੜਿਆ ਲਈ ਬੀਤਿਆ ਦਿਨ ਬਹੁਤ ਹੀ ਖ਼ਾਸ ਰਿਹਾ ਕਿਉਂਕਿ ਕੱਲ੍ਹ ਵੈਲੇਨਟਾਈਨ ਡੇਅ ਸੀ । ਇਸ ਦਿਨ ਨੂੰ ਖ਼ਾਸ ਬਨਾਉਣ ਲਈ ਲੋਕ ਬਾਜ਼ਾਰ ਤੋਂ ਤੋਹਫ਼ੇ ਖਰੀਦਦੇ ਨਜ਼ਰ ਆਏ । ਵੈਲੇਨਟਾਈਨ ਡੇਅ ‘ਤੇ ਹਰ ਜੋੜੇ ਦੀ ਇਹੀ ਕਾਮਨਾ ਹੁੰਦੀ ਹੈ ਕਿ ਉਨ੍ਹਾਂ ਦਾ ਰਿਸ਼ਤਾ ਹਰ ਦਿਨ ਹੋਰ ਮਜ਼ਬੂਤ ਹੋਵੇ । ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਖ਼ਾਸ ਦਿਨ ’ਤੇ ਵੱਖ ਵੱਖ ਕਲਾਕਾਰਾਂ ਨੇ ਆਪਣੀਆਂ ਪਤਨੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ । ਗਾਇਕ ਹਰਭਜਨ ਮਾਨ ਨੇ ਵੀ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ।
ਹਰਭਜਨ ਮਾਨ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਲਿਖਿਆ ‘Happy Valentine’s Day to the most beautiful & greatest star of our family and of my life .
ਗਾਇਕ ਨਿੰਜਾ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਵਾਂਗ ਨਿੰਜਾ ਨੇ ਵੀ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ।
ਇਸ ਮੌਕੇ ਹਰ ਕਿਸੇ ਨੇ ਆਪਣੇ ਚਾਹੁਣ ਵਾਲੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਗੁਰਲੇਜ ਅਖਤਰ ਨੇ ਵੀ ਕੇਕ ਕੱਟ ਕੇ ਆਪਣੇ ਪਤੀ ਕੁਲਵਿੰਦਰ ਕੈਲੀ ਨੂੰ ਵਿਸ਼ ਕੀਤਾ । ਇਸ ਮੌਕੇ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਸ ‘ਚ ਗੁਰਲੇਜ ਅਖਤਰ ਹੱਥ ‘ਚ ਗੁਲਾਬ ਦਾ ਫੁੱਲ ਫੜੀ ਹੋਏ ਨਜ਼ਰ ਆ ਰਹੇ ਹਨ ।
ਕੁਲਵਿੰਦਰ ਕੈਲੀ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੈਪੀ ਵੈਲੇਂਨਟਾਈਨ ਡੇ ਹਬੀ, ਸਭ ਪਿਆਰੇ ਜੋੜਿਆਂ ਨੂੰ ਇਸ ਦਿਨ ਦੀ ਮੁਬਾਰਕ’। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਵੀ ਉਨ੍ਹਾਂ ਨੇ ਸਾਂਝੀ ਕੀਤੀ ਹੈ । ਜਿਸ ‘ਚ ਗੁਰਲੇਜ ਅਖਤਰ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਇਸ ਤੋਂ ਇਲਾਵਾ ਗੁਰਦਾਸ ਮਾਨ ਦੀ ਨੂੰਹ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਰਿਕ ਮਾਨ ਨੂੰ ਵੈਲੇਂਨਟਾਈਨ ਡੇ ਵਿਸ਼ ਕੀਤਾ ਹੈ ।
ਇਹ ਵੀ ਦੇਖੋ : ਸਿੰਘੁ ਬਾਰਡਰ ਪਹੁੰਚੇ RTI ਐਕਟੀਵਿਸਟ ਨੇ ਦੇਖੋ ਕਿਵ਼ੇਂ ਸਮਝਾਇਆ ਖੇਤੀ ਕਾਨੂੰਨਾਂ ਦਾ ਸੱਚ