punjabi singers tribute to sardool sikander : ਸਰਦੂਲ ਸਿਕੰਦਰ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਹਰ ਕਿਸੇ ਨੇ ਉਨ੍ਹਾਂ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ । ਸਰਦੂਲ ਸਿਕੰਦਰ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪੈ ਗਿਆ ਹੈ। ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੋਏ ਹਨ। ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਉੱਚੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਲੈ ਕੇ ਆਂਦਾ ਹੈ। ਉਹ ਪਿਛਲੇ ਦਿਨੀ ਹੀ ਕੋਰੋਨਾ ਪੋਸਿਟਿਵ ਪਾਏ ਗਏ ਸਨ ਤੇ ਜਿਸ ਕਾਰਨ ਉਹਨਾਂ ਦਾ ਇਲਾਜ ਫੋਰਟਿਸ ਹਸਪਤਾਲ ਦੇ ਵਿੱਚ ਚਲ ਰਿਹਾ ਸੀ।
ਉਹਨਾਂ ਨੂੰ ਯਾਦ ਕਰਦੇ ਹੋਏ ਪੰਜਾਬੀ ਗਾਇਕ ਖਾਨ ਸਾਬ ਨੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਓਹਨਾ ਨੇ ਬਹੁਤ ਭਾਵੁੱਕ ਹੋ ਕੇ ਲਿਖਿਆ ਹੈ ਕਿ – ਅਸਮੂਆਲਾਇਕੁਮ ਜੀ ….ਅੱਜ ਦਾ ਜੁੰਮਾ ਆਪਾ ਆਪਣੇ ਸਰਦੂਲ ਭਾਜੀ ਨੂੰ dedicate ਕਰੀਏ ਕਿਰਪਾ ਕਰਕੇ ,ਤਾਂ ਕਿ ਉਹਨਾਂ ਦਾ ਰਸਤਾ ਅਸਾਨ ਹੋਵੇ ਦੇਖ ਲੋ ਪਹਿਲਾ ਸਾਨੂੰ ਗਾ ਕੇ ਰਵਾਉਂਦੇ ਰਹੇ ਤੇ ਹੁਣ ਚੁੱਪ ਹੋ ਕੇ ਰਵਾ ਰਹੇ ਹਨ। ਓਹਨਾ ਦੀ ਮੌਤ ਨਾਲ ਆਮ ਲੋਕਾਂ ਦੇ ਨਾਲ ਨਾਲ ਬਹੁਤ ਸਾਰੇ ਸਿਆਤਰਿਆ ਨੂੰ ਵੀ ਧੱਕਾ ਲਗਾ ਹੈ ਤੇ ਉਹਨਾਂ ਦੇ ਪਰਿਵਾਰ ਵਿੱਚ ਵੀ ਸੋਗ ਦੀ ਲਹਿਰ ਹੈ।
ਜਿਸ ਤੋਂ ਬਾਅਦ ਪੰਜਾਬੀ ਰੈਪਰ bohemia ਨੇ ਸੋਸ਼ਲ ਮੀਡੀਆ ਤੇ ਸਰਦੂਲ ਸਿਕੰਦਰ ਦੀ ਤਸਵੀਰ ਸਾਂਝੀ ਕਰਦੇ ਹੋਏ Legends live forever ਲਿਖਿਆ ਹੈ ਕਿ – ਇਸ ਤਰਾਂ ਦੇ ਮਹਾਨ ਬੰਦੇ ਸਦਾ ਜਿਓੰਦੇ ਹਨ। ਅੱਜ ਪੰਜਾਬੀ ਇੰਡਸਟਰੀ ਨੂੰ ਸਰਦੂਲ ਸਿਕੰਦਰ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪੈ ਗਿਆ ਹੈ। ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ ਤੇ ਜਿਸ ਕਾਰਨ ਕੱਲ੍ਹ ਉਹਨਾਂ ਦੀ ਮੌਤ ਹੋ ਚੁੱਕੀ ਹੈ। ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਬੁਲੇਪੁਰ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਜਾਣਾ ਸੀ , ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਅਤੇ ਪੰਜਾਬੀ ਗਾਇਕ ਵੱਡੀ ਸੰਖਿਆ ਵਿੱਚ ਉੱਥੇ ਪਹੁੰਚ ਰਹੇ ਸਨ ।ਦੱਸ ਦੇਈਏ ਕੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਸਰਦੂਲ ਸਿਕੰਦਰ ਨੇ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ।