punjabi stars shared posts : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਧਰਨੇ ਤੇ ਬੈਠੇ ਹੋਏ ਹਨ। ਕਿਸਾਨ ਅੰਦੋਲਨ ਦੇ ਜਿੱਥੇ 9 ਮਹੀਨੇ ਪੂਰੇ ਹੋ ਗਏ ਹਨ ਪਰ ਕੇਂਦਰ ਸਰਕਾਰ ਆਪਣੇ ਹੰਕਾਰ ਪੁਣੇ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਜਿਸਦੇ ਚਲਦੇ ਕਿਸਾਨ ਕਾਨੂੰਨਾਂ ਨੂੰ ਰੱਧ ਕਰਵਾਉਣ ਲਈ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪਰ ਬੀਤੇ ਦਿਨੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੁਜ਼ਾਹਰਾ ਦੇਖਣ ਨੂੰ ਮਿਲ ਰਿਹਾ ਸੀ।
ਕਰਨਾਲ ਟੋਲ ਪਲਾਜ਼ਾ ਤੇ ਕਿਸਾਨਾਂ ਤੇ ਹੋਏ ਲਾਠੀਚਾਰਜ਼ ਦੇ ਵਿਰੋਧ ਦੇ ਵਿੱਚ ਦੇਸ਼ ਭਰ ਵਿੱਚ ਆਵਾਜ ਉੱਠਣੀ ਸ਼ੁਰੂ ਹੋ ਗਈ ਹੈ। ਲਾਠੀਚਾਰਜ਼ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਸਿਰ ਫਟੇ ਤੇ ਉਹਨਾਂ ਦਾ ਖੂਨ ਵਗਿਆ ਹੈ। ਇਹ ਤਸਵੀਰਾਂ ਤੇ ਵੀਡਿਓਜ਼ ਹਰ ਇੱਕ ਨੂੰ ਝੰਜੋੜ ਕੇ ਰੱਖ ਰਹੀਆਂ ਹਨ। ਉੱਥੇ ਹੀ ਪੰਜਾਬੀ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਇਸ ਚੀਜੁ ਦਾ ਪੂਰਾ ਵਿਰੋਧ ਕੀਤਾ ਹੈ। ਗਾਇਕ ਬੱਬੂ ਮਾਨ ਤੋਂ ਬਾਅਦ ਹੁਣ ਰੇਸ਼ਮ ਸਿੰਘ ਅਨਮੋਲ ਨੇ , ਅੰਮ੍ਰਿਤ ਮਾਨ , ਰੁਪਿੰਦਰ ਹਾਂਡਾ ਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਪੋਸਟਾਂ ਸਾਂਝੀਆਂ ਕਰਕੇ ਇਸ ਚੀਜ਼ ਦਾ ਵਿਰੋਧ ਕੀਤਾ ਹੈ।
ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ – Shameless central government and state government. Today i am feeling shamed that i am living in country where we can’t do a peaceful protest . This is high time to stand together and raise your voice against this deaf government.
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ – अंग्रेज चले गए लेकिन भगत सिंह आज भी लहूलुहान है 🙏🏻Karnal lathicharge vekhke Jaliawala Baag & Lala Lajpat Rai di yaad a gyee 😭😭
ਜਿਸ ਤੋਂ ਬਾਅਦ ਮਸ਼ਹੂਰ ਗਾਇਕ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਸਟੋਰੀ ਸਾਂਝੀ ਕੀਤੀ ਹੈ ਤੇ ਇਸ ਲਾਠੀਚਾਰਜ ਦਾ ਵਿਰੋਧ ਕੀਤਾ ਹੈ।
ਗਾਇਕ ਐਮੀ ਵਿਰਕ ਨੇ ਵੀ ਇਸ ਗੱਲ ਨੂੰ ਨਿੰਦ ਦੇ ਹੋਏ ਪੋਸਟ ਸਾਂਝੀ ਕੀਤੀ ਹੈ।
ਮਸ਼ਹੂਰ ਗਾਇਕ ਅੰਮ੍ਰਿਤ ਮਾਨ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – Kisaan Mazdoor Ektaa Zindabaad✊🏾Jittange Zaroor✊🏾
ਕਰਨਾਲ ਟੋਲ ਪਲਾਜ਼ਾ ਤੇ ਕਿਸਾਨਾਂ ਤੇ ਹੋਏ ਲਾਠੀਚਾਰਜ਼ ਦੇ ਵਿਰੋਧ ਦੇ ਵਿੱਚ ਦੇਸ਼ ਭਰ ਵਿੱਚ ਆਵਾਜ ਉੱਠਣੀ ਸ਼ੁਰੂ ਹੋ ਗਈ ਹੈ। ਲਾਠੀਚਾਰਜ਼ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਸਿਰ ਫਟੇ ਤੇ ਉਹਨਾਂ ਦਾ ਖੂਨ ਵਗਿਆ ਹੈ। ਇਹ ਤਸਵੀਰਾਂ ਤੇ ਵੀਡਿਓਜ਼ ਹਰ ਇੱਕ ਨੂੰ ਝੰਜੋੜ ਕੇ ਰੱਖ ਰਹੀਆਂ ਹਨ।