punjabi stars to milkha singh : 91 ਸਾਲ ਦੀ ਉਮਰ ਵਿੱਚ ‘ਫਲਾਇੰਗ ਸਿੱਖ’ ਮਿਲਖਾ ਸਿੰਘ ਨੇ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਆਖਰੀ ਸਾਹ ਲਏ । ਇਸੇ ਹੀ ਹਫਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕੋਵਿਡ ਨਾਲ ਲੜਾਈ ਵਿੱਚ ਦਮ ਤੋੜ ਦਿੱਤਾ ਸੀ। ਫਲਾਇੰਗ ਸਿੱਖ ਮਿਲਖਾ ਦੇ ਦਿਹਾਂਤ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਦੁਖੀ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਰਾਸ਼ਟਰਪਤੀ ਕੋਵਿੰਡ, ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਰਾਜਨੇਤਾਵਾਂ ਤੋਂ ਇਲਾਵਾ ਪੰਜਾਬੀ ਫਿਲਮੀ ਜਗਤ ਦੇ ਮਸ਼ਹੂਰ ਸਿਤਾਰਿਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਰਬਜੀਤ ਚੀਮਾ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਬਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – RIP , ਇੰਡੀਆ ਦਾ ਨਾਮ ਦੁਨੀਆਂ ਚ ਰੌਸ਼ਨ ਕਰਨ ਵਾਲਾ ਐਥਲੀਟ ਨਹੀਂ ਰਿਹਾ। ਸਿਰ ਝੁਕਦਾ ਰਹੇਗਾ ਹਮੇਸ਼ਾ। ਫਲਾਇੰਗ ਸਿੱਖ ਮਿਲਖਾ ਸਿੰਘ, 91 ਸਾਲ ਦੀ ਉਮਰ ‘ਚ ਦੇਹਾਂਤ। ਵਾਹਿਗੁਰੂ ji
ਰੇਸ਼ਮ ਸਿੰਘ ਅਨਮੋਲ
ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – Weqt ʟᴏs ᴛ ᴀ ᴀʀ ᴇ ᴀʀ ᴀʀ ᴇ, ʙᴜᴛ ʜʜ ᴇʀ ᴇ ᴇʀ ᴀʀ ᴀʜ ᴀ ᴀʀʀ ᴀ ᴀ ʜ ᴀʀ ᴀs ᴀʀ ᴀs &s ᴀ ᴀ ᴀʜ ᴇʜ ᴀʀ ᴀ ′′ ʀʜ ᴇʀ ɪɴ ᴘ ᴘʀ ᴇʀ ᴇ ʜ ᴇʀ ᴇʀ ᴘʀ ᴇʜ ᴀʀ ᴘ ᴇʜ ᴇ ᴇʀ ᴇʜ ᴇʜ ᴀ ʀਨਵੰਬਰ 1929 ਤੋਂ ਜੂਨ 2021
G Khan
ਗਾਇਕ ਜੀ ਖਾਨ ਨੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਜ਼ਿੰਦਗੀ ਦੀ ਜੰਗ ਹਾਰੇ ‘ਫਲਾਇੰਗ ਸਿੱਖ’ ਮਿਲਖਾ ਸਿੰਘ , Flying Sikh #MilkhaSingh
ਮਲਕੀਤ ਰੌਣੀ
ਇਸੇ ਤਰਾਂ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ ਜਿਹਨਾਂ ਨੂੰ ਅਸੀਂ ਅਕਸਰ ਫਿਲਮਾਂ ਵਿੱਚ ਦੇਖਦੇ ਹਾਂ। ਓਹਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮਿਲਖਾ ਸਿੰਘ ਦੇ ਦਿਹਾਂਤ ਤੇ ਦੁੱਖ ਜਾਹਿਰ ਕਰਦੇ ਹੋਏ ਲਿਖਿਆ ਕਿ – Rest in peace..
ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ…..
ਮਰਨਾ ਤਾ ਪੈਣਾ ਕਿਉਂ ਮਰੀਏ ਬੇਮਹਿਕੇ
ਰੋਜ਼ ਫੁੱਲਾਂ ਵਿੱਚ ਇਹ ਵਿਚਾਰ ਹੁੰਦੇ ਨੇ
-ਸੰਗਤਾਰ
ਕਰੋਨਾ ਨਾਲ ਜੂਝਦਿਆਂ ਉਡਣਾ ਸਿੱਖ ਮਿਲਖਾ ਸਿੰਘ (91) ਸਵਰਗਵਾਸ
ਫਲਾਇੰਗ ਸਿੱਖ ਬਣਨ ਦੀ ਕਹਾਣੀ:
1960 ‘ਚ ਮਿਲਖਾ ਸਿੰਘ ਕੋਲ ਪਾਕਿਸਤਾਨ ਤੋਂ ਸੱਦਾ ਆਇਆ ਕਿ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ ‘ਚ ਹਿੱਸਾ ਲਓ।
ਟੋਕੀਓ ਏਸ਼ਿਅਨ ਗੇਮਜ਼ ‘ਚ ਉਨ੍ਹਾਂ ਉੱਥੋਂ ਦੇ ਸਭ ਤੋਂ ਬਿਹਤਰੀਨ ਦੌੜਾਕ ਅਬਦੁਲ ਖ਼ਾਲਿਕ ਨੂੰ 200 ਮੀਟਰ ਦੀ ਦੌੜ ‘ਚ ਹਰਾਇਆ ਸੀ। ਪਾਕਿਸਤਾਨੀ ਚਾਹੁੰਦੇ ਸਨ ਕਿ ਹੁਣ ਦੋਹਾਂ ਦਾ ਮੁਕਾਬਲਾ ਪਾਕਿਸਤਾਨ ਦੀ ਜ਼ਮੀਨ ‘ਤੇ ਹੋਵੇ। ਲਾਹੌਰ ਦੇ ਸਟੇਡੀਅਮ ‘ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਨੇ ਦੌੜਨਾ ਸ਼ੁਰੂ ਕੀਤਾ। ਦਰਸ਼ਕਾਂ ਨੇ ਕਹਿਣਾ ਸ਼ੁਰੂ ਕੀਤਾ – ਪਾਕਿਸਤਾਨ ਜ਼ਿੰਦਾਬਾਦ…ਅਬਦੁਲ ਖ਼ਾਲਿਕ ਜ਼ਿੰਦਾਬਾਦ…ਖ਼ਾਲਿਕ, ਮਿਲਖਾ ਸਿੰਘ ਤੋਂ ਅੱਗੇ ਸਨ ਪਰ 100 ਮੀਟਰ ਪੂਰਾ ਹੋਣ ਤੋਂ ਪਹਿਲਾਂ ਮਿਲਖਾ ਸਿੰਘ ਉਨ੍ਹਾਂ ਦੇ ਬਰਾਬਰ ਪਹੁੰਚ ਗਏ ਸੀ। ਇਸ ਦੇ ਬਾਅਦ ਖ਼ਾਲਿਕ ਹੌਲੀ ਹੋਣ ਲੱਗੇ। ਮਿਲਖਾ ਸਿੰਘ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ ਕਰੀਬ 10 ਗਜ ਅੱਗੇ ਸਨ ਅਤੇ ਉਨ੍ਹਾਂ ਦਾ ਸਮਾਂ 20.7 ਸਕਿੰਟ ਸੀ।
ਇਹ ਉਦੋਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ, ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ ‘ਤੇ ਹੀ ਰੋਣ ਲੱਗੇ। ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਤੇ ਉਨ੍ਹਾਂ ਦੀ ਪਿੱਠ ਥਪਥਪਾਈ ਤੇ ਬੋਲੇ, ”ਹਾਰ-ਜਿੱਤ ਤਾਂ ਖੇਡ ਦਾ ਹਿੱਸਾ ਹੈ, ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ।” ਦੌੜ ਦੇ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਨੂੰ ਤਗਮਾ ਦਿੰਦੇ ਸਮੇਂ ਪਾਕਿਸਤਾਨ ਦੇ ਰਾਸ਼ਟਪਰਤੀ ਫ਼ੀਲਡ-ਮਾਰਸ਼ਲ ਅਯੂਬ ਖਾਨ ਨੇ ਕਿਹਾ, ”ਮਿਲਖਾ ਅੱਜ ਤੁਸੀਂ ਦੌੜੇ ਨਹੀਂ, ਉੱਡੇ ਹੋ…ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।”
-ਗੁਰਪ੍ਰੀਤ ਸਿੰਘ ਸਹੋਤਾ । ਸਰੀ ।
ਗੈਵੀ ਚਾਹਲ
ਅਦਾਕਾਰ ਗੈਵੀ ਚਾਹਲ ਨੇ ਦੁੱਖ ਜਾਹਿਰ ਕਰਦੇ ਹੋਏ ਲਿਖਿਆ ਕਿ – RIP Sardar Milkha Singh Ji . Such an Inspirational Person ,can never forget the conversation . 🙏🏻 Waheguru ji Bhali Kario .
ਰਵਿੰਦਰ ਗਰੇਵਾਲ
ਮਸ਼ਹੂਰ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਅਲਵਿਦਾ Legend ਸਰਦਾਰ ਮਿਲਖਾ ਸਿੰਘ The Flying Sikh
ਜਗਦੀਪ ਰੰਧਾਵਾ
ਜਗਦੀਪ ਰੰਧਾਵਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਰੇਸ ਹਮੇਸ਼ਾ ਪੂਰੀ ਕੀਤੀ ਭਾਵੇਂ ਟਰੈਕ ਤੇ ਸੀ ਤੇ ਭਾਵੇਂ ਜ਼ਿੰਦਗੀ ਦੀ ਸੀ । ਉਡਣੇ ਸਿੱਖ ਮਿਲਖਾ ਸਿੰਘ ਨੂੰ ਸਲਾਮ ।
ਗਾਲਵ ਵੜੈਚ
ਗਾਲਵ ਵੜੈਚ ਨੇ ਦੁੱਖ ਜਤਾਉਂਦੇ ਹੋਏ ਲਿਖਿਆ ਕਿ – RIP ਸਰਦਾਰ ਮਿਲਖਾ ਸਿੰਘ ਜੀ (ਉਡਣਾਂ ਸਿੱਖ )
ਮਨਮੋਹਨ ਵਾਰਿਸ
ਗਾਇਕ ਮਨਮੋਹਨ ਵਾਰਿਸ ਨੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ
ਸਚਿਨ ਅਹੂਜਾ
ਮਸ਼ਹੂਰ ਗਾਇਕ ਸਚਿਨ ਅਹੂਜਾ ਨੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – RIP Milkha Singh Ji.. You were and will always be pride of India.. Waheguru apne charna ch niwas bakshan
ਗੁਰਵਿੰਦਰ ਬਰਾੜ
ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੇ ਮਿਲਖਾ ਸਿੰਘ ਦੇ ਦੇਹਾਂਤ ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ – ਸਿਹਤਮੰਦ ਜ਼ਿੰਦਗੀ ਲਈ ਪ੍ਰੇਰਨਾ ਦੇਣ ਵਾਲੇ ਉੱਡਣੇ ਸਿੱਖ ਮਿਲਖਾ ਸਿੰਘ …ਭਰ ਗਏ ਲੰਬੀ ਪਰਵਾਜ਼.. ਪ੍ਰਮਾਤਮਾ ਦੇ ਚਰਨਾਂ ਚ ਨਿਵਾਸ ਦੇਵੇ.ਵਾਹਿਗੁਰੂ..
ਕਮਲ ਹੀਰ
ਗਾਇਕ ਕਮਲਹੀਰ ਨੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ – ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ
ਸੋਨੀ ਮਾਨ
ਪੰਜਾਬੀ ਗਾਇਕਾ ਸੋਨੀ ਮਾਨ ਨੇ ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ
ਰੋਸ਼ਨ ਪ੍ਰਿੰਸ
ਪੰਜਾਬੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਨੇ ਮਿਲਖਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ – RIP “Flying sikh” ਮਿਲਖਾ ਸਿੰਘ